2 ਦਸੰਬਰ ਤੋਂ ਗੋਲਡ ਬਾਂਡ ''ਚ ਨਿਵੇਸ਼ ਦਾ ਫਿਰ ਮਿਲਿਆ ਮੌਕਾ

12/01/2019 12:30:29 PM

ਨਵੀਂ ਦਿੱਲੀ—ਨਿਵੇਸ਼ਕਾਂ ਨੂੰ ਅਗਲੇ ਹਫਤੇ 2 ਤੋਂ 6 ਦਸੰਬਰ ਤੱਕ ਗੋਲਡ ਬਾਂਡ 'ਚ ਨਿਵੇਸ਼ ਕਰਨ ਦਾ ਫਿਰ ਤੋਂ ਮੌਕਾ ਮਿਲਿਆ ਹੈ। ਵਿੱਤੀ ਮੰਤਰਾਲੇ ਨੇ ਸਾਵਰੇਨ ਗੋਲਡ ਬਾਂਡ 2019-20 (ਸੀਰੀਜ਼-7) ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਦੀ ਵਿੰਡੋ ਅਗਲੇ ਹਫਤੇ ਸੋਮਵਾਰ ਨੂੰ ਸ਼ੁੱਕਰਵਾਰ ਤੱਕ ਖੁੱਲ੍ਹੀ ਰਹੇਗੀ।
ਇਸ ਸਬਸਕ੍ਰਿਪਸ਼ਨ ਮਿਆਦ 'ਚ ਗੋਲਡ ਬਾਂਡ ਦਾ ਇਸ਼ੂ ਪ੍ਰਾਈਸ 3,795 ਰੁਪਏ ਪ੍ਰਤੀ ਗ੍ਰਾਮ ਨਿਰਧਾਰਿਤ ਕੀਤਾ ਗਿਆ ਹੈ। ਨਿਵੇਸ਼ ਅਰਜ਼ੀ ਦਾ ਸੈਟਲਮੈਂਟ 10 ਦਸੰਬਰ 2019 ਨੂੰ ਹੋ ਜਾਵੇਗਾ ਭਾਵ ਨਿਵੇਸ਼ਕਾਂ ਨੂੰ ਇਸ ਦਿਨ ਬਾਂਡ ਮਿਲ ਜਾਵੇਗਾ। ਆਰ.ਬੀ.ਆਈ. ਨੇ ਵੀ ਇਕ ਬਿਆਨ ਜਾਰੀ ਕਰਕੇ ਅਗਲੇ ਗੋਲਡ ਬਾਂਡ ਸਬਸਕ੍ਰਿਪਸ਼ਨ ਮਿਆਦ ਦੀ ਜਾਣਕਾਰੀ ਦਿੱਤੀ ਹੈ।
ਸਰਕਾਰ ਨੇ ਗੋਲਡ ਬਾਂਡ ਲਈ ਆਨਲਾਈਨ ਅਰਜ਼ੀ ਅਤੇ ਭੁਗਤਾਨ ਕਰਨ ਵਾਲਿਆਂ ਨੂੰ ਪ੍ਰਤੀ ਗ੍ਰਾਮ 50 ਰੁਪਏ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਭਾਵ 10 ਗ੍ਰਾਮ ਸੋਨੇ ਦੇ ਬਾਂਡ 'ਤੇ ਨਿਵੇਸ਼ਕਾਂ ਨੂੰ 500 ਰੁਪਏ ਦੀ ਬਚਤ ਹੋ ਸਕਦੀ ਹੈ। ਛੋਟ ਦੇ ਬਾਅਦ ਗੋਲਡ ਬਾਂਡ ਦਾ ਇਸ਼ੂ ਪ੍ਰਾਈਸ ਪ੍ਰਤੀ ਗ੍ਰਾਮ ਗੋਲਡ ਲਈ 3,745 ਰੁਪਏ ਹੋ ਜਾਵੇਗਾ।

Aarti dhillon

This news is Content Editor Aarti dhillon