ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ, 54000 ਦੇ ਕਰੀਬ ਪਹੁੰਚਿਆ ਗੋਲਡ

12/07/2022 12:38:36 PM

ਬਿਜ਼ਨੈੱਸ ਡੈਸਕ—ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨੇ ਅਤੇ ਚਾਂਦੀ ਦੀ ਵਾਇਦਾ ਕੀਮਤ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਸਪਾਟ ਰੇਟ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਐੱਮ. ਸੀ. ਐਕਸ. 'ਤੇ 3 ਫਰਵਰੀ 2023 ਲਈ ਸੋਨਾ ਵਾਇਦਾ ਅੱਜ ਸਵੇਰੇ 9.10 ਵਜੇ 108 ਰੁਪਏ ਜਾਂ 0.20 ਫੀਸਦੀ ਵਧ ਕੇ 53868 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 3 ਮਾਰਚ 2023 ਲਈ 226 ਰੁਪਏ ਜਾਂ 0.35 ਫੀਸਦੀ ਵਧ ਕੇ 65640 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ ਹੈ।
ਕੌਮਾਂਤਰੀ ਬਾਜ਼ਾਰ 'ਚ ਗੋਲਡ ਦਾ ਸਪਾਟ ਰੇਟ 0.40 ਡਾਲਰ ਜਾਂ 0.02 ਫੀਸਦੀ ਵਧ ਕੇ 1771.60 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਚਾਂਦੀ ਲਗਭਗ ਫਲੈਟ ਬਣੀ ਹੋਈ ਹੈ। ਇਸ 'ਚ 0.05 ਡਾਲਰ ਦੀ ਬਹੁਤ ਮਾਮੂਲੀ ਤੇਜ਼ੀ ਹੈ ਅਤੇ ਇਹ 22.23 ਡਾਲਰ ਪ੍ਰਤੀ ਔਂਸ 'ਤੇ ਟ੍ਰੇਡ ਕਰ ਰਹੀ ਹੈ।
ਘਰੇਲੂ ਬਾਜ਼ਾਰ 'ਚ ਸਪਾਟ ਗੋਲਡ
ਮੰਗਲਵਾਰ ਨੂੰ ਘਰੇਲੂ ਸਰਾਫਾ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਸੀ। ਸੋਨਾ 473 ਰੁਪਏ ਸਸਤਾ ਹੋ ਕੇ 53,898 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਚਾਂਦੀ 1241 ਰੁਪਏ ਡਿੱਗ ਕੇ 65,878 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਘਰੇਲੂ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਸਬੰਧ 'ਚ ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਰਿਸਰਚ ਐਨਾਲਿਸਟ ਦਿਲੀਪ ਪਰਮਾਰ ਨੇ ਕਿਹਾ ਕਿ ਅਮਰੀਕੀ ਸੇਵਾ ਖੇਤਰ ਤੋਂ ਉਮੀਦ ਤੋਂ ਬਿਹਤਰ ਅੰਕੜਿਆਂ ਕਾਰਨ ਫੈਡਰਲ ਰਿਜ਼ਰਵ 'ਤੇ ਵਿਆਜ ਦਰਾਂ ਨੂੰ ਉੱਚਾ ਰੱਖਣ ਦਾ ਦਬਾਅ ਵਧ ਗਿਆ ਹੈ, ਜਿਸ ਨਾਲ ਸੋਨੇ ਦੀਆਂ ਕੀਮਤਾਂ 'ਚ ਨਰਮੀ ਦਿਖ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਸਪਾਟ ਸੋਨਾ ਕੱਲ੍ਹ 1770.75 ਡਾਲਰ ਪ੍ਰਤੀ ਔਂਸ ਅਤੇ ਚਾਂਦੀ 22.38 ਡਾਲਰ ਪ੍ਰਤੀ ਔਂਸ 'ਤੇ ਵਿਕ ਰਹੀ ਸੀ।

Aarti dhillon

This news is Content Editor Aarti dhillon