ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਵਾਧਾ, ਜਾਣੋ ਕਿੰਨੀ ਵਧੇ ਭਾਅ

06/03/2022 12:24:55 PM

ਨਵੀਂ ਦਿੱਲੀ - ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨਾ 0.12 ਫੀਸਦੀ ਵਧ ਕੇ 51,333 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਦੇ ਭਾਅ 'ਚ ਵੀ 0.48 ਫੀਸਦੀ ਦਾ ਵਾਧਾ ਹੋਇਆ, ਜਿਸ ਤੋਂ ਬਾਅਦ ਚਾਂਦੀ ਦੀ ਕੀਮਤ 62,634 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਇੱਥੇ ਦੱਸ ਦੇਈਏ ਕਿ ਗਹਿਣੇ ਬਣਾਉਣ ਲਈ ਜ਼ਿਆਦਾਤਰ ਸਿਰਫ 22 ਕੈਰੇਟ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਲੋਕ 18 ਕੈਰੇਟ ਸੋਨਾ ਵੀ ਵਰਤਦੇ ਹਨ। ਗਹਿਣਿਆਂ 'ਤੇ ਕੈਰੇਟ ਦੇ ਹਿਸਾਬ ਨਾਲ ਹਾਲ ਮਾਰਕ ਬਣਾਇਆ ਜਾਂਦਾ ਹੈ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਲਿਖਿਆ ਹੋਇਆ ਹੁੰਦਾ ਹੈ।

ਆਪਣੇ ਸ਼ਹਿਰ ਵਿਚ ਇਸ ਢੰਗ ਨਾਲ ਜਾਣੋ ਕੀਮਤ

ਐਕਸਾਈਜ਼ ਡਿਊਟੀ, ਰਾਜ ਦੇ ਟੈਕਸਾਂ ਅਤੇ ਮੇਕਿੰਗ ਚਾਰਜਿਜ਼ ਕਾਰਨ ਸੋਨੇ ਦੇ ਗਹਿਣਿਆਂ ਦੀ ਕੀਮਤ ਦੇਸ਼ ਭਰ ਵਿੱਚ ਵੱਖ-ਵੱਖ ਹੁੰਦੀ ਹੈ। ਤੁਸੀਂ ਮੋਬਾਈਲ 'ਤੇ ਆਪਣੇ ਸ਼ਹਿਰ ਵਿਚ ਸੋਨੇ ਦੀ ਕੀਮਤ ਦੇਖ ਸਕਦੇ ਹੋ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਤੁਸੀਂ ਸਿਰਫ 8955664433 ਨੰਬਰ 'ਤੇ ਮਿਸ ਕਾਲ ਦੇ ਕੇ ਕੀਮਤ ਦੀ ਜਾਂਚ ਕਰ ਸਕਦੇ ਹੋ। ਤੁਹਾਡਾ ਮੈਸੇਜ ਉਸੇ ਨੰਬਰ 'ਤੇ ਆਵੇਗਾ ਜਿਸ ਤੋਂ ਤੁਸੀਂ ਮੈਸੇਜ ਕਰਦੇ ਹੋ। ਇਸ ਤਰ੍ਹਾਂ ਤੁਸੀਂ ਘਰ ਬੈਠੇ ਹੀ ਜਾਣ ਸਕੋਗੇ ਸੋਨੇ ਦਾ ਤਾਜ਼ਾ ਰੇਟ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।

:'


 

Harinder Kaur

This news is Content Editor Harinder Kaur