ਸੋਨਾ-ਚਾਂਦੀ ਦਾ ਚੜ੍ਹਿਆ ਭਾਅ, ਜਾਣੋ ਅੱਜ ਦੇ ਰੇਟ

11/16/2019 2:59:07 PM

ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਗਹਿਣਾ ਮੰਗ ਆਉਣ ਨਾਲ ਸ਼ਨੀਵਾਰ ਨੂੰ ਸੋਨਾ 10 ਰੁਪਏ ਚਮਕ ਕੇ 39,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਚਾਂਦੀ ਵੀ 165 ਰੁਪਏ ਦੀ ਮਜ਼ਬੂਤੀ ਦੇ ਨਾਲ 45,840 ਰੁਪਏ ਪ੍ਰਤੀ ਦਸ ਗ੍ਰਾਮ ਦੇ ਭਾਅ 'ਤੇ ਰਹੀ। ਇਨ੍ਹਾਂ ਦੋਵਾਂ ਕੀਮਤੀ ਧਾਤੂਆਂ ਦਾ 8 ਨਵੰਬਰ ਦੇ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ।
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਵਿਵਾਹਿਕ ਮੌਸਮ 'ਚ ਗਹਿਣਾ ਮੰਗ 'ਚ ਤੇਜ਼ੀ ਹੈ ਪਰ ਵਿਦੇਸ਼ੀ ਬਾਜ਼ਾਰਾਂ 'ਚ ਸੋਨੇ-ਚਾਂਦੀ 'ਚ ਜਾਰੀ ਗਿਰਾਵਟ ਦੇ ਕਾਰਨ ਸਥਾਨਕ ਬਾਜ਼ਾਰ 'ਚ ਵੀ ਇਨ੍ਹਾਂ ਦੀ ਕੀਮਤ ਜ਼ਿਆਦਾ ਨਹੀਂ ਵਧ ਪਾ ਰਹੀ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਹਫਤਾਵਾਰ 'ਤੇ ਸ਼ੁੱਕਰਵਾਰ ਨੂੰ ਉਥੇ ਸੋਨਾ ਹਾਜ਼ਿਰ 1.10 ਡਾਲਰ ਫਿਸਲ ਕੇ 1,467.85 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ ਹੈ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 4.70 ਡਾਲਰ ਟੁੱਟ ਕੇ 1,468.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਿਰ 0.03 ਡਾਲਰ ਦੀ ਗਿਰਾਵਟ ਦੇ ਨਾਲ 16.94 ਡਾਲਰ ਪ੍ਰਤੀ ਔਂਸ 'ਤੇ ਆ ਗਈ।

Aarti dhillon

This news is Content Editor Aarti dhillon