ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, 260 ਰੁਪਏ ਫਿਸਲਿਆ ਸੋਨਾ

03/15/2019 3:36:58 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਬਾਵਜੂਦ ਘਰੇਲੂ ਬਾਜ਼ਾਰ 'ਚ ਗਹਿਣਾ ਮੰਗ ਕਮਜ਼ੋਰ ਪੈਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 260 ਰੁਪਏ ਫਿਸਲ ਕੇ 33,110 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਇਸ ਦੌਰਾਨ ਉਦਯੋਗਿਕ ਗਾਹਿਕੀ ਕਮਜ਼ੋਰ ਪੈਣ ਨਾਲ ਚਾਂਦੀ ਵੀ 130 ਰੁਪਏ ਫਿਸਲ ਕੇ 39,170 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਕੌਮਾਂਤਰੀ ਬਾਜ਼ਾਰ 'ਚ ਪੀਲੀ ਧਾਤੂ 'ਚ ਮਜ਼ਬੂਤੀ ਆਈ ਹੈ। ਇਸ ਤੋਂ ਇਲਾਵਾ ਬ੍ਰੈਗਜ਼ਿਟ ਨੂੰ ਲੈ ਕੇ ਜਾਰੀ ਵਿਵਾਦ ਅਤੇ ਸੰਸਾਰਕ ਆਰਥਿਕ ਵਿਕਾਸ ਦੀ ਗਤੀ ਸੁਸਤ ਪੈਣ ਦੇ ਖਦਸ਼ੇ ਨਾਲ ਸੁਰੱਖਿਅਤ ਨਿਵੇਸ਼ ਦੇ ਪ੍ਰਤੀ ਨਿਵੇਸ਼ਕਾਂ ਦਾ ਰੁਝਾਣ ਵਧਿਆ ਹੈ। ਲੰਡਨ ਦਾ ਸੋਨਾ ਹਾਜ਼ਿਰ 6.70 ਡਾਲਰ ਚਮਕ ਕੇ 1,302.55 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 8.90 ਡਾਲਰ ਦੀ ਤੇਜ਼ੀ ਨਾਲ 1,304.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਵਿਦੇਸ਼ੀ ਬਾਜ਼ਾਰਾਂ 'ਚ ਚਾਂਦੀ ਹਾਜ਼ਿਰ ਵੀ 0.18 ਡਾਲਰ ਦੀ ਤੇਜ਼ੀ ਨਾਲ 15.33 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

Aarti dhillon

This news is Content Editor Aarti dhillon