ਸੋਨੇ ਤੇ ਚਾਂਦੀ ਦੀ ਕੀਮਤ ''ਚ ਗਿਰਾਵਟ, ਜਾਣੋ ਕੀਮਤਾਂ

02/11/2019 3:08:21 PM

ਨਵੀਂ ਦਿੱਲੀ— ਸੋਮਵਾਰ ਸਰਾਫਾ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 55 ਰੁਪਏ ਦੀ ਹਲਕੀ ਗਿਰਾਵਟ ਨਾਲ 34,225 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਇਸ ਦੌਰਾਨ ਚਾਂਦੀ ਵੀ 150 ਰੁਪਏ ਡਿੱਗ ਕੇ 41,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। 

ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਰ 5.10 ਡਾਲਰ ਦੀ ਗਿਰਾਵਟ ਨਾਲ 1,309.05 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 4.9 ਡਾਲਰ ਡਿੱਗ ਕੇ 1,313.60 ਡਾਲਰ ਪ੍ਰਤੀ ਔਂਸ 'ਤੇ ਰਿਹਾ। 
ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜਬੂਤ ਰਹਿਣ ਨਾਲ ਸੋਨੇ 'ਤੇ ਦਬਾਅ ਰਿਹਾ। ਕੌਮਾਂਤਰੀ ਬਾਜ਼ਾਰ ਚਾਂਦੀ ਹਾਜ਼ਰ ਵੀ 0.06 ਡਾਲਰ ਦੀ ਗਿਰਾਵਟ ਨਾਲ 15.73 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਬਾਜ਼ਾਰ ਮਾਹਰਾਂ ਮੁਤਾਬਕ, ਕੌਮਾਂਤਰੀ ਬਾਜ਼ਾਰ 'ਚ ਕੀਮਤਾਂ ਡਿੱਗਣ ਅਤੇ ਘਰੇਲੂ ਬਾਜ਼ਾਰ 'ਚ ਜਿਊਲਰੀ ਦੀ ਮੰਗ ਘੱਟ ਹੋਣ ਕਾਰਨ ਸੋਨੇ ਦੀ ਕੀਮਤ ਘਟੀ। ਸੋਨਾ ਭਟੂਰ ਵੀ 55 ਰੁਪਏ ਘਟ ਕੇ 34,075 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। 8 ਗ੍ਰਾਮ ਵਾਲੀ ਗਿੰਨੀ ਪਿਛਲੇ ਦਿਨ ਦੇ 26,100 ਰੁਪਏ 'ਤੇ ਸਥਿਰ ਰਹੀ। ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਸੁਸਤ ਹੋਣ ਕਾਰਨ ਚਾਂਦੀ ਦੀ ਕੀਮਤ 'ਚ ਗਿਰਾਵਟ ਦਰਜ ਹੋਈ।