ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ

09/07/2017 3:20:22 PM

ਨਵੀਂ ਦਿੱਲੀ—ਸੰਸਾਰਿਕ ਪੱਧਰ 'ਤੇ ਮਿਸ਼ਰਿਤ ਰੁੱਖ ਰਹਿਣ ਦੇ ਵਿਚਕਾਰ ਘਰੇਲੂ ਪੱਧਰ 'ਤੇ ਖੁਦਰਾ ਗਹਿਣਾ ਗਾਹਕੀ ਸੁਸਤ ਹੋਣ ਨਾਲ ਸੋਨਾ ਲਗਾਤਾਰ ਦੂਜੇ ਦਿਨ ਗਿਰਾਵਟ 'ਚ ਰਹਿੰਦਾ ਹੋਇਆ 190 ਰੁਪਏ ਫਿਸਲ ਕੇ 30,360 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਆ ਗਿਆ। ਉਦਯੌਗਿਕ ਮੰਗ ਘਟਣ ਨਾਲ ਚਾਂਦੀ ਦੀ ਵੀ ਚਮਕ ਫਿੱਕੀ ਪੈ ਗਈ ਅਤੇ ਇਹ 100 ਰੁਪਏ ਸੁਸਤ ਹੋ ਕੇ 41,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। 
ਵਿਦੇਸ਼ੀ ਬਾਜ਼ਾਰਾਂ 'ਚ ਲੰਡਨ 'ਚ ਸੋਨਾ ਹਾਜ਼ਿਰ 4.45 ਡਾਲਰ ਚਮਕ ਕੇ 1,338.00 ਡਾਲਰ ਪ੍ਰਤੀ ਓਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਅਦਾ ਹਾਲਾਂਕਿ 0.8 ਡਾਲਰ ਦੀ ਗਿਰਾਵਟ 'ਚ 1,343.70 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਚਾਂਦੀ ਹਾਜ਼ਿਰ 0.02 ਡਾਲਰ ਦੇ ਵਾਧੇ 'ਚ 17.86 ਡਾਲਰ ਪ੍ਰਤੀ ਓਂਸ ਬੋਲੀ ਗਈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਟੁੱਟਣ ਅਤੇ ਉੱਤਰ ਕੋਰੀਆ ਦੀ ਚਿੰਤਾ ਨਾਲ ਪੀਲੀ ਧਾਤੂ ਨੂੰ ਸੰਸਾਰਿਕ ਬਾਜ਼ਾਰ 'ਚ ਬਲ ਮਿਲਿਆ ਹੈ। ਪਰ ਨਾਲ ਹੀ ਨਿਵੇਸ਼ਕ ਯੂਰਪੀ ਸੈਂਟਰਲ ਬੈਂਕ (ਈ. ਸੀ. ਬੀ.) ਦੀ ਅੱਜ ਸ਼ਾਮ ਨੂੰ ਹੋਣ ਵਾਲੀ ਮੀਟਿੰਗ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ।