ਤਿਉਹਾਰੀ ਸੀਜ਼ਨ ਦੇ ਬਾਵਜੂਦ ਸੋਨਾ-ਚਾਂਦੀ ਦੀ ਮੰਗ 'ਚ ਆਈ ਭਾਰੀ ਕਮੀ, 57 ਫ਼ੀਸਦੀ ਘਟੀ ਸੋਨੇ ਦੀ ਦਰਾਮਦ

10/18/2020 7:02:10 PM

ਨਵੀਂ ਦਿੱਲੀ (ਭਾਸ਼ਾ) — ਮੌਜੂਦਾ ਵਿੱਤੀ ਸਾਲ ਦੀ ਪਹਿਲੀ ਛਿਮਾਹੀ(ਅਪ੍ਰੈਲ-ਸਤੰਬਰ) ਦੌਰਾਨ ਸੋਨੇ ਦੀ ਦਰਾਮਦ 57 ਪ੍ਰਤੀਸ਼ਤ ਘਟ ਕੇ 6.8 ਅਰਬ ਡਾਲਰ ਯਾਨੀ 50,658 ਕਰੋੜ ਰੁਪਏ ਰਹੀ। ਇਹ ਜਾਣਕਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਤੋਂ ਪ੍ਰਾਪਤ ਕੀਤੀ ਗਈ ਹੈ। ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਮੰਗ ਘਟਣ ਕਾਰਨ ਸੋਨੇ ਦੀ ਦਰਾਮਦ ਘਟ ਗਈ ਹੈ।

ਜ਼ਿਕਰਯੋਗ ਹੈ ਕਿ ਸੋਨੇ ਦੀ ਦਰਾਮਦ ਦੇਸ਼ ਦੇ ਚਾਲੂ ਖਾਤੇ ਘਾਟੇ (ਸੀ.ਏ.ਡੀ.) ਨੂੰ ਪ੍ਰਭਾਵਤ ਕਰਦੀ ਹੈ। ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਵਿਚ ਸੋਨੇ ਦੀ ਦਰਾਮਦ 15.8 ਅਰਬ ਡਾਲਰ ਜਾਂ 1,10,259 ਕਰੋੜ ਰੁਪਏ ਰਹੀ ਸੀ। ਇਸੇ ਤਰ੍ਹਾਂ ਅਪ੍ਰੈਲ-ਸਤੰਬਰ ਦੌਰਾਨ ਚਾਂਦੀ ਦੀ ਦਰਾਮਦ ਵੀ 63.4 ਫੀਸਦ ਘਟ ਕੇ 73.35 ਕਰੋੜ ਡਾਲਰ ਜਾਂ 5,543 ਕਰੋੜ ਰੁਪਏ ਰਹਿ ਗਿਆ।

ਇਹ ਵੀ ਪਡ਼੍ਹੋ : ਬਿਸਕੁਟਾਂ ਨੂੰ ਚੱਖਣ ਲਈ ਮਿਲੇਗਾ ਮੋਟਾ ਪੈਸਾ, ਇਹ ਕੰਪਨੀ ਦੇ ਰਹੀ ਹੈ ਸਲਾਨਾ 40 ਲੱਖ ਰੁਪਏ

ਦੇਸ਼ ਦਾ ਚਾਲੂ ਖਾਤਾ ਘਾਟਾ ਸੋਨੇ ਅਤੇ ਚਾਂਦੀ ਦੀ ਦਰਾਮਦ ਵਿਚ ਕਮੀ ਕਾਰਨ ਘਟਿਆ ਹੈ। ਆਯਾਤ ਅਤੇ ਨਿਰਯਾਤ ਦੇ ਵਿਚਕਾਰ ਅੰਤਰ ਨੂੰ ਸੀ.ਏ.ਡੀ. ਕਿਹਾ ਜਾਂਦਾ ਹੈ। ਸੀ.ਏ.ਡੀ. ਅਪ੍ਰੈਲ-ਸਤੰਬਰ ਵਿਚ 23.44 ਅਰਬ ਡਾਲਰ ਰਹਿ ਗਈ ਜੋ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਵਿਚ 88.92 ਅਰਬ ਡਾਲਰ ਸੀ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਸੋਨਾ ਦਰਾਮਦ ਕਰਨ ਵਾਲਾ ਦੇਸ਼ ਹੈ। ਇੱਥੇ ਸੋਨੇ ਦੀ ਦਰਾਮਦ ਮੁੱਖ ਤੌਰ ਤੇ ਗਹਿਣਿਆਂ ਦੇ ਉਦਯੋਗ ਦੀ ਮੰਗ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ। ਭਾਰਤ ਸਾਲਾਨਾ 800 ਤੋਂ 900 ਟਨ ਸੋਨਾ ਦੀ ਦਰਾਮਦ ਕਰਦਾ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿਚ ਰਤਨ ਅਤੇ ਗਹਿਣਿਆਂ ਦੀ ਬਰਾਮਦ 55 ਪ੍ਰਤੀਸ਼ਤ ਘਟ ਕੇ 8.7 ਅਰਬ ਡਾਲਰ ਰਹਿ ਗਈ ਹੈ।

ਇਹ ਵੀ ਪਡ਼੍ਹੋ : FD 'ਤੇ ਨਹੀਂ ਮਿਲ ਰਿਹਾ ਮੋਟਾ ਰਿਟਰਨ ਤਾਂ ਅਪਣਾਓ ਇਹ ਤਰੀਕਾ

Harinder Kaur

This news is Content Editor Harinder Kaur