ਸੰਸਾਰਕ ਸੰਕੇਤਾਂ ਨਾਲ ਵਧੀ ਸੋਨੇ-ਚਾਂਦੀ ਦੀ ਚਮਕ

12/15/2019 2:50:32 PM

ਨਵੀਂ ਦਿੱਲੀ—ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਬੀਤੇ ਹਫਤੇ ਵਿਦੇਸ਼ਾਂ 'ਚ ਰਹੀ ਤੇਜ਼ੀ ਦਾ ਅਸਰ ਦਿੱਲੀ ਸਰਾਫਾ ਬਾਜ਼ਾਰ 'ਤੇ ਵੀ ਦਿਸਿਆ ਅਤੇ ਸੁਸਤ ਸੰਸਾਰਕ ਮੰਗ ਦੇ ਬਾਵਜੂਦ ਇਥੇ ਸੋਨਾ 70 ਰੁਪਏ ਚਮਕ ਕੇ 39,170 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਅਤੇ ਚਾਂਦੀ 640 ਰੁਪਏ ਦੀ ਛਲਾਂਗ ਲਗਾ ਕੇ 45,190 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਹਫਤੇ ਦੇ ਦੌਰਾਨ ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਚੰਗੀ ਤੇਜ਼ੀ ਰਹੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 15.50 ਡਾਲਰ ਭਾਵ 1.06 ਡਾਲਰ ਫੀਸਦੀ ਦੇ ਵਾਧੇ 'ਚ 1,475.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 15.80 ਡਾਲਰ ਦੀ ਮਜ਼ਬੂਤੀ ਨਾਲ 1,480.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਯੁੱਧ ਨੂੰ ਲੈ ਕੇ ਹੋਏ 'ਸਿਧਾਂਤਿਕ ਸਮਝੌਤੇ' ਦਾ ਵੇਰਵਾ ਸਪੱਸ਼ਟ ਨਹੀਂ ਹੋਣ ਨਾਲ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਮੰਨੀ ਜਾਣ ਵਾਲੀ ਪੀਲੀ ਧਾਤੂ ਦਾ ਰੁਖ ਕੀਤਾ ਹੈ। ਵਿਦੇਸ਼ਾਂ 'ਚ ਚਾਂਦੀ ਹਾਜ਼ਿਰ ਵੀ 0.38 ਡਾਲਰ ਭਾਵ 2.30 ਫੀਸਦੀ ਦੀ ਤੇਜ਼ੀ ਨਾਲ 16.92 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

Aarti dhillon

This news is Content Editor Aarti dhillon