ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਈ ਗਿਰਾਵਟ

11/21/2019 5:48:56 PM

ਮੁੰਬਈ — ਸਰਾਫਾ ਬਜ਼ਾਰ 'ਚ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਐਚ.ਡੀ.ਐਫ.ਸੀ. ਸਕਿਈਰਿਟੀਜ਼ ਅਨੁਸਾਰ ਸੋਨੇ ਦੇ ਭਾਅ 'ਚ ਵੀਰਵਾਰ ਨੂੰ 53 ਰੁਪਏ ਦੀ ਕਮੀ ਹੋਈ ਹੈ। ਭਾਅ 'ਚ ਇਸ ਕਮੀ ਨਾਲ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਨੇ ਦੀ ਕੀਮਤ 39,007 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੈਸ਼ਨ 'ਚ ਸੋਨਾ 39,060 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ।

ਇਸ ਦੇ ਨਾਲ ਹੀ ਚਾਂਦੀ ਦੇ ਭਾਅ 'ਚ ਵੀਰਵਾਰ ਨੂੰ 20 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਵਾਟ ਨਾਲ ਚਾਂਦੀ ਦਾ ਭਾਅ 45,830 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਚਾਂਦੀ 45,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਉਦਯੋਗਿਕ ਇਕਾਈਆਂ ਅਤੇ ਸਿੱਕਾ ਕਾਰੋਬਾਰੀਆਂ ਦੀ ਖਰੀਦਦਾਰੀ 'ਚ ਕਮੀ ਆਉਣ ਨਾਲ ਚਾਂਦੀ ਦੇ ਭਾਅ 'ਚ ਇਹ ਗਿਰਾਵਟ ਦਰਜ ਕੀਤੀ ਗਈ ਹੈ।

ਐਚ.ਡੀ.ਐਫ.ਸੀ. ਸਕਿਊਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ(ਕਮੋਡਿਟੀ) ਤਪਨ ਪਟੇਲ ਨੇ ਦੱਸਿਆ ਕਿ ਦਿੱਤੀ 'ਚ ਵੀਰਵਾਰ ਨੂੰ 24 ਕੈਰੇਟ ਸੋਨੇ ਦਾ ਹਾਜਿਰ ਭਾਅ 53 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਨਾਲ ਬੰਦ ਹੋਇਆ ਹੈ। ਪਟੇਲ ਨੇ ਦੱਸਿਆ ਕਿ ਰੁਪਏ 'ਚ ਡਾਲਰ ਦੇ ਮੁਕਾਬਲੇ ਮਾਮੁਲੀ ਸੁਧਾਰ ਦੇ ਕਾਰਨ  ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਉਨ੍ਹਾਂ ਨੇ ਕਿਹਾ ਕਿ ਵਿਆਹ ਦੀ ਮੰਗ ਭਾਰਤ 'ਚ ਸੋਨੇ ਦੇ ਹਾਜਿਰ ਮਾਰਕਿਟ ਨੂੰ ਵਧਾਉਣ ਲਈ ਤਿਆਰ ਹੈ।

ਅੰਤਰਰਾਸ਼ਟਰੀ ਕੀਮਤਾਂ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਨਿਊਯਾਰਕ 'ਚ ਸੋਨਾ ਮਾਮੂਲੀ ਤੇਜ਼ੀ ਦੇ ਨਾਲ 1472.70 ਡਾਲਰ ਪ੍ਰਤੀ ਔਂਸ 'ਤੇ ਅਤੇ ਚਾਂਦੀ ਮਾਮੂਲੀ ਗਿਰਾਵਟ ਨਾਲ 17.10 ਡਾਲਰ ਪ੍ਰਤੀ ਔਂਸ 'ਤੇ ਟ੍ਰੇਂਡ ਕਰ ਰਹੀ ਸੀ। ਪਟੇਲ ਨੇ ਦੱਸਿਆ ਕਿ ਯੂ.ਐਸ.-ਚਾਈਨਾ ਦੀਆਂ ਸਿਆਸੀ ਸਰਗਰਮੀਆਂ ਅਤੇ ਟ੍ਰੇਡ ਡੀਲ ਦੀ ਅਨਿਸ਼ਚਿਤਤਾ ਕਾਰਨ ਗਲੋਬਲ ਬਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦਿਖਾਈ ਦਿੱਤੀ ਹੈ।