ਗੋਏਅਰ ਨੇ ਓਮਾਨ ਦੇ ਯਾਤਰੀਆਂ ਨੂੰ ਦਿੱਤੀ ਰਾਹਤ, ਟਿਕਟ ਕੈਂਸਿਲ ਕਰਨ ''ਤੇ ਨਹੀਂ ਲੱਗੇਗਾ ਚਾਰਜ

01/12/2020 4:18:49 PM

ਨਵੀਂ ਦਿੱਲੀ—ਬਜਟ ਹਵਾਬਾਜ਼ੀ ਕੰਪਨੀ ਗੋਏਅਰ ਨੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਨੇ ਓਮਾਨ ਦੇ ਸੁਲਤਾਨ ਦੇ ਦਿਹਾਂਤ ਦੇ ਕਾਰਨ ਹਵਾਬਾਜ਼ੀ ਸੇਵਾਵਾਂ 'ਚ ਆ ਰਹੀ ਰੁਕਾਵਟ ਨੂੰ ਦੇਖਦੇ ਹੋਏ 14 ਜਨਵਰੀ ਤੱਕ ਓਮਾਨ ਆਉਣ-ਜਾਣ ਵਾਲੀਆਂ ਉਡਾਣਾਂ ਦੇ ਟਿਕਟ ਰੱਦ ਕਰਨ ਅਤੇ ਯਾਤਰੀ ਦੀ ਯੋਜਨਾ 'ਚ ਬਦਲਾਅ ਕਰਨ 'ਤੇ ਲੱਗਣ ਵਾਲੇ ਚਾਰਜ ਨੂੰ ਹਟਾਉਣ ਦੀ ਐਤਵਾਰ ਨੂੰ ਘੋਸ਼ਣਾ ਕੀਤੀ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਓਮਾਨ ਸਲਤਨਤ ਨੇ ਸੁਲਤਾਨ ਕਬੂਸ ਬਿਨ ਸਈਦ ਅਲ ਸਈਦ ਦੇ ਦਿਹਾਂਤ ਦੇ ਮੱਦੇਨਜ਼ਰ ਸੋਗ ਦੀ ਘੋਸ਼ਣਾ ਕੀਤੀ ਹੈ। ਇਸ ਦੇ ਕਾਰਨ ਰਾਜਧਾਨੀ ਮਸਕਟ ਦੀਆਂ ਉਡਾਣਾਂ 'ਚ ਅਗਲੇ ਤਿੰਨ ਦਿਨ ਤੱਕ ਰੁਕਾਵਟ ਹੋ ਸਕਦੀ ਹੈ। ਕੰਪਨੀ ਨੇ ਕਿਹਾ ਕਿ ਗੋਏਅਰ ਇਸ ਦੌਰਾਨ ਯਾਤਰਾ ਰੱਦ ਕਰਨ ਜਾਂ ਬਦਲਾਅ ਕਰਨ 'ਤੇ ਲੱਗਣ ਵਾਲੇ ਚਾਰਜ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਪੇਸ਼ਕਸ਼ ਕਰਦੀ ਹੈ। ਇਹ ਪੇਸ਼ਕਸ਼ 14 ਜਨਵਰੀ ਤੱਕ ਵੈਲਿਡ ਹੈ।


ਆਧੁਨਿਕ ਅਰਬ 'ਚ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਸੁਲਤਾਨ ਕਾਬੂਸ ਦਾ 79 ਸਾਲ ਦੀ ਉਮਰ 'ਚ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਓਮਾਨ 'ਚ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ। ਦਸ ਦੇਈਏ ਕਿ ਕਾਬੂਸ ਬਿਨ ਸਈਦ ਓਮਾਨ 'ਚ ਸਭ ਤੋਂ ਜ਼ਿਆਦਾ ਸਮੇਂ ਤੱਕ ਸੁਲਤਾਨ ਰਹੇ। ਉਨ੍ਹਾਂ ਨੇ 1970 'ਚ ਆਪਣੇ ਪਿਤਾ ਦਾ ਗੱਦੀ ਤੋਂ ਹਟਾ ਦਿੱਤਾ ਸੀ ਅਤੇ ਖੁਦ ਸੁਲਤਾਨ ਦੀ ਗੱਦੀ 'ਤੇ ਬੈਠ ਗਏ ਸਨ।

Aarti dhillon

This news is Content Editor Aarti dhillon