ਸੰਕਟ ਨਾਲ ਜੂਝ ਰਹੀ ਗੋ-ਫਸਟ ਨੂੰ ਮਿਲੀ ਰਾਹਤ! ਬੈਂਕ 425 ਕਰੋੜ ਦਾ ਕਰਜ਼ਾ ਦੇਣ ਨੂੰ ਹੋਏ ਤਿਆਰ

06/26/2023 1:38:02 PM

ਨਵੀਂ ਦਿੱਲੀ (ਭਾਸ਼ਾ) - ਕਰਜ਼ੇ ਦੇ ਸੰਕਟ ਨਾਲ ਜੂਝ ਰਹੀ ਗੋ-ਫਸਟ ਏਅਰਲਾਈਨ ਲਈ ਰਾਹਤ ਦੀ ਖ਼ਬਰ ਹੈ। ਗੋ-ਫਸਟ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ਦੇ ਸਮੂਹ ਨੇ ਕੰਪਨੀ ਨੂੰ ਅੰਤ੍ਰਿਮ ਰਾਹਤ ਦੇ ਰੂਪ ’ਚ 425 ਕਰੋੜ ਰੁਪਏ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਗੋ-ਫਸਟ ਏਅਰਲਾਈਨਸ ਜਲਦ ਹੀ ਦੁਬਾਰਾ ਉਡਾਣ ਭਰ ਸਕਦੀ ਹੈ। ਬੈਂਕਾਂ ਨੇ ਗੋ-ਫਸਟ ਦਾ ਕਾਰੋਬਾਰ ਸ਼ੁਰੂ ਕਰਨ ਲਈ ਅੰਤ੍ਰਿਮ ਰਾਹਤ ਦੇ ਰੂਪ ’ਚ 425 ਕਰੋੜ ਦੇਣ ਦੀ ਮਨਜ਼ੂਰੀ ਦਿੱਤੀ ਹੈ। 

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਬੈਂਕ ਦੇ ਬੋਰਡ ਅਤੇ ਰੈਗੂਲੇਟਰੀ ਵੱਲੋਂ ਮਨਜ਼ੂਰੀ ਮਿਲਣ ਦਾ ਇੰਤਜ਼ਾਰ ਹੈ, ਜਿਸ ਤੋਂ ਬਾਅਦ ਗੋ-ਫਸਟ ਦੁਬਾਰਾ ਉਡਾਣ ਭਰਨ ਦੀ ਸਥਿਤੀ ’ਚ ਆ ਸਕਦੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਕਰਜ਼ੇ ਦੇ ਸੰਕਟ ਨਾਲ ਜੂਝ ਰਹੀ ਗੋ-ਫਸਟ ਨੂੰ ਇਸ ਤਰ੍ਹਾਂ ਦੀ ਮਦਦ ਮਿਲਣ ਤੋਂ ਬਾਅਦ ਉਹ ਕਾਰੋਬਾਰ ਤੁਰੰਤ ਸ਼ੁਰੂ ਕਰਨ ਦੀ ਸਥਿਤੀ ’ਚ ਆ ਜਾਵੇਗੀ, ਜਿਸ ਨਾਲ ਕੰਪਨੀ ਦੀ ਹਾਲਤ ’ਚ ਸੁਧਾਰ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4-5 ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕੰਪਨੀਆਂ ਕਦੋਂ ਕਰਨਗੀਆਂ ਐਲਾਨ

ਇਹ ਬੈਂਕ ਦੇਣਗੇ ਕਰਜ਼ਾ
ਗੋ-ਫਸਟ ਨੂੰ ਕਰਜ਼ਾ ਦੇਣ ਵਾਲੇ ਬੈਂਕਾਂ ’ਚ ਆਈ. ਡੀ. ਬੀ. ਆਈ. ਬੈਂਕ, ਸੈਂਟਰਲ ਬੈਂਕ ਅਤੇ ਬੈਂਕ ਆਫ ਬੜੌਦਾ ਸ਼ਾਮਿਲ ਹਨ। ਬੈਂਕਾਂ ਦੇ ਕੰਸੋਰਟੀਅਮ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਗੋ-ਫਸਟ ਦਾ ਕਾਰੋਬਾਰ ਸ਼ੁਰੂ ਕਰਨ ਲਈ ਉਸ ਨੂੰ ਅੰਤ੍ਰਿਮ ਰਾਹਤ ਦੇ ਕੇ ਜ਼ਮੀਨ ਉੱਤੇ ਖੜ੍ਹੇ ਜਹਾਜ਼ਾਂ ਨੂੰ ਉਡਾਣ ਭਰਨ ਦੀ ਹਾਲਤ ’ਚ ਪਹੁੰਚਾਇਆ ਜਾ ਸਕਦਾ ਹੈ। ਲੋ ਕਾਸਟ ਕੈਰੀਅਰ ਗੋ-ਫਸਟ ਏਅਰਲਾਈਨਸ ਦੇ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਨੇ ਬੈਂਕਾਂ ਵੱਲੋਂ ਅੰਤ੍ਰਿਮ ਰਾਹਤ ਦੇਣ ਦੇ ਰੂਪ ’ਚ 425 ਕਰੋੜ ਰੁਪਏ ਦੀ ਡਿਮਾਂਡ ਕੀਤੀ ਸੀ। ਲੋ ਕਾਸਟ ਏਅਰਲਾਈਨਸ ਗੋ-ਫਸਟ ਦੇ ਦੀਵਾਲੀਆ ਹੋਣ ਤੋਂ ਬਾਅਦ ਸ਼ੈਲੇਂਦਰ ਅਜਮੇਰਾ ਨੂੰ ਇਸ ਦਾ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਬਣਾਇਆ ਗਿਆ ਹੈ। ਸ਼ੈਲੇਂਦਰ ਅਜਮੇਰਾ ਨੇ ਬੈਂਕਾਂ ਦੇ ਕੰਸੋਰਟੀਅਮ ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ 425 ਕਰੋੜ ਰੁਪਏ ਅੰਤ੍ਰਿਮ ਰਾਹਤ ਦੇ ਰੂਪ ’ਚ ਦੇ ਕੇ ਗੋ-ਫਸਟ ਦਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ’ਚ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ : ਜਾਬ ਸਕੈਮ ਦਾ ਵੱਡਾ ਖੁਲਾਸਾ : TCS 'ਚ ਨੌਕਰੀ ਦੇਣ ਦੇ ਬਦਲੇ ਲੋਕਾਂ ਤੋਂ ਲਏ 100 ਕਰੋੜ ਰੁਪਏ

rajwinder kaur

This news is Content Editor rajwinder kaur