ਨਵੇਂ ਸੁਧਾਰਾਂ ਨਾਲ ਹਵਾਬਾਜ਼ੀ ਖੇਤਰ ''ਚ ਕੌਮਾਂਤਰੀ ਪੱਧਰ ''ਤੇ ਮਜ਼ਬੂਤ ਹੋਵੇਗੀ ਭਾਰਤ ਦੀ ਹਾਲਤ : GMR

05/18/2020 1:53:00 AM

ਨਵੀਂ ਦਿੱਲੀ (ਭਾਸ਼ਾ)-ਦਿੱਲੀ ਹਵਾਈ ਅੱਡੇ ਸਮੇਤ ਕਈ ਹਵਾਈ ਅੱਡਿਆਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਜੀ. ਐੱਮ. ਆਰ. ਗਰੁੱਪ ਨੇ ਹਵਬਾਜ਼ੀ ਖੇਤਰ 'ਚ ਕੀਤੇ ਗਏ ਸੁਧਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਕੌਮਾਂਤਰੀ ਪੱਧਰ 'ਤੇ ਹਵਾਬਾਜ਼ੀ ਖੇਤਰ 'ਚ ਭਾਰਤ ਦੀ ਹਾਲਤ ਮਜ਼ਬੂਤ ਹੋਵੇਗੀ। ਕੰਪਨੀ ਦੇ ਚੇਅਰਮੈਨ ਜੀ. ਐੱਮ. ਰਾਵ ਨੇ ਕਿਹਾ ਕਿ ਭਾਰਤ ਕੌਮਾਂਤਰੀ ਪੱਧਰ 'ਤੇ ਸਿਵਲ ਐਵੀਏਸ਼ਨ ਸੈਕਟਰ ਦੇ ਵਾਧਾ ਦੀ ਅਗਵਾਈ ਕਰ ਰਿਹਾ ਹੈ ਅਤੇ ਮਹੱਤਵਪੂਰਣ ਆਰਥਿਕ ਪ੍ਰਭਾਵ ਪੈਦਾ ਕਰ ਰਿਹਾ ਹੈ। ਵਿੱਤ ਮੰਤਰੀ ਵੱਲੋਂ ਅੱਜ ਦੇ ਐਲਾਨਾਂ ਨਾਲ ਕੌਮਾਂਤਰੀ ਹਵਾਬਾਜ਼ੀ ਖੇਤਰ 'ਚ ਭਾਰਤ ਦੀ ਹਾਲਤ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।

ਭਾਰਤੀ ਹਵਾਈ ਖੇਤਰ ਨੂੰ ਤਰਕਸ਼ੀਲ ਬਣਾਉਣਾ ਇਕ ਮਹੱਤਵਪੂਰਣ ਕਦਮ ਹੈ, ਜਿਸ ਨਾਲ ਨਾ ਸਿਰਫ ਪੂਰੇ ਖੇਤਰ ਨੂੰ ਫਾਇਦਾ ਹੋਵੇਗਾ ਸਗੋਂ ਮੁਸਾਫਰਾਂ ਲਈ ਯਾਤਰਾ ਦਾ ਸਮਾਂ ਵੀ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਜਨਤਕ-ਨਿੱਜੀ ਹਿੱਸੇਦਾਰੀ (ਪੀ. ਪੀ. ਪੀ.) ਤਹਿਤ 6 ਨਵੇਂ ਹਵਾਈ ਅੱਡਿਆਂ ਦੇ ਨਿਜੀਕਰਣ ਨਾਲ ਮਹੱਤਵਪੂਰਣ ਆਰਥਿਕ ਪ੍ਰਭਾਵ ਪੈਦਾ ਹੋਵੇਗਾ ਅਤੇ ਇਸ ਨਾਲ ਨਵੀਂ ਨੌਕਰੀਆਂ ਦਾ ਸਿਰਜਣ ਹੋਵੇਗਾ। ਇਸੇ ਤਰ੍ਹਾਂ ਰੱਖ-ਰਖਾਵ, ਮੁਰੰਮਤ ਅਤੇ ਸੁਧਾਰ (ਐੱਮ. ਆਰ. ਓ. ) ਖੇਤਰ ਲਈ ਕਰ ਇਨਸੈਂਟਿਵ ਨਾ ਸਿਰਫ ਭਾਰਤ 'ਚ ਵਿਦੇਸ਼ੀ ਨਿਵੇਸ਼ ਲਿਆਵੇਗਾ, ਸਗੋਂ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਖੇਤਰ ਵੀ ਖੋਲ੍ਹੇਗਾ।

Karan Kumar

This news is Content Editor Karan Kumar