ਜੀ. ਐੱਮ : ਰੀ-ਸੇਲ ਵੈਲਿਊ ਅਤੇ ਸਰਵਿਸਿੰਗ ਨੂੰ ਲੈ ਕੇ ਲੋਕ ਪ੍ਰੇਸ਼ਾਨ

05/25/2017 7:02:47 AM

ਨਵੀਂ ਦਿੱਲੀ — ਅਮਰੀਕਾ ਦੀ ਦਿੱਗਜ ਵਾਹਨ ਨਿਰਮਾਤਾ ਕੰਪਨੀ ਜਨਰਲ ਮੋਟਰਸ (ਜੀ. ਐੱਮ.) ਭਾਰਤ 'ਚ ਕਾਰਾਂ ਦੀ ਵਿਕਰੀ ਬੰਦ ਕਰਨ ਜਾ ਰਹੀ ਹੈ। ਸਾਲ 2008 ਤੱਕ ਲਗਾਤਾਰ 77 ਸਾਲਾਂ ਤੋਂ ਨੰਬਰ-1 ਕਾਰ ਮੇਕਰ ਕੰਪਨੀ ਰਹਿਣ ਵਾਲੀ ਜੀ. ਐੱਮ. ਸਾਲ 2008 ਦੀ ਮੰਦੀ ਦੌਰਾਨ ਦੀਵਾਲਿਆ ਹੋਣ ਦੇ ਕਰੀਬ ਪਹੁੰਚ ਗਈ ਸੀ।
ਫਿਲਹਾਲ ਜਨਰਲ ਮੋਟਰਸ ਦੇ ਅਜਿਹੇ ਕਰੀਬ 100 ਡੀਲਰ ਹਨ (ਕੁੱਲ 120 ਆਊਟਲੈੱਟਸ) ਜੋ ਆਪਣੇ ਭਵਿੱਖ ਨੂੰ ਲੈ ਕੇ ਹਨੇਰੇ 'ਚ ਹਨ। ਭਾਰਤ 'ਚ ਸਥਿਤ ਜਨਰਲ ਮੋਟਰਜ਼ 120 ਆਊਟਲੈੱਟਸ ਸ਼ੈਵਰਲੇ ਕਾਰਾਂ ਦੀ ਸੇਲ ਕਰਦੇ ਹਨ। ਇਨ੍ਹਾਂ 'ਚੋਂ ਕਈ ਤਾਂ ਉਦੋਂ ਤੋਂ ਹੀ ਕੰਮ ਕਰ ਰਹੇ ਹਨ, ਜਦੋਂ ਕੰਪਨੀ ਨੇ ਭਾਰਤ 'ਚ ਆਪਣੇ ਆਪ੍ਰੇਸ਼ਨਜ਼ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਸਾਰਿਆਂ 'ਚ 70 ਤੋਂ ਲੈ ਕੇ 150 ਤੱਕ ਇੰਪਲਾਈਜ਼ ਹਨ,  ਇਸ ਤਰ੍ਹਾਂ ਕੁਲ 10,000 ਲੋਕ ਇਨ੍ਹਾਂ 'ਚ ਕੰਮ ਕਰ ਰਹੇ ਹਨ। ਅਗਲੇ ਕੁਝ ਮਹੀਨਿਆਂ 'ਚ ਇਨ੍ਹਾਂ 'ਚੋਂ 7000 ਲੋਕਾਂ ਦੀ ਨੌਕਰੀ ਜਾ ਸਕਦੀ ਹੈ। ਕੁਝ ਲੋਕਾਂ ਦੀ ਨੌਕਰੀ ਤਾਂ ਕਦੇ ਵੀ ਜਾ ਸਕਦੀ ਹੈ।
ਇਨ੍ਹਾਂ ਤੋਂ ਇਲਾਵਾ ਸ਼ੈਵਰਲੇ ਕਾਰਾਂ  ਦੇ ਕਰੀਬ 5 ਲੱਖ ਮਾਲਕ ਇਸਦੀ ਰੀ-ਸੇਲ ਵੈਲਿਊ ਤੇ ਸਰਵਿਸਿੰਗ ਨੂੰ ਲੈ ਕੇ ਪ੍ਰੇਸ਼ਾਨ ਹਨ। ਇਹੀ ਨਹੀਂ ਕੰਪਨੀ ਵੱਲੋਂ ਸਭ ਕੁਝ ਆਮ ਦੀ ਤਰ੍ਹਾਂ ਦਿਖਾਉਣ ਲਈ 12 ਮਈ ਨੂੰ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਹਰਦੀਪ ਬਰਾੜ (ਸੇਲਜ਼ ਐਂਡ ਨੈੱਟਵਰਕ) ਨੇ ਪੱਤਰ ਲਿਖ ਕੇ ਪਾਰਟਨਰ ਡੀਲਰਜ਼ ਨੂੰ ਕਿਹਾ ਸੀ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਟੈਕਸ 'ਚ ਬਦਲਾਅ ਦੀ ਸਥਿਤੀ 'ਚ ਕੰਪਨੀ ਵੱਲੋਂ ਕੋਈ ਮਦਦ ਨਹੀਂ ਮਿਲ ਸਕੇਗੀ। ਅਜਿਹੇ 'ਚ ਡੀਲਰਜ਼ ਨੂੰ ਆਪਣੇ ਪੱਧਰ 'ਤੇ ਹੀ ਸਟਾਕ ਕੱਢਣਾ ਹੋਵੇਗਾ।
ਫਾਕਸਵੈਗਨ ਦੀ ਟਿਗੂਆਨ ਭਾਰਤੀ ਬਾਜ਼ਾਰ 'ਚ
ਜਰਮਨੀ ਦੀ ਕਾਰ ਕੰਪਨੀ ਫਾਕਸਵੈਗਨ ਨੇ ਆਪਣੀ ਪ੍ਰੀਮੀਅਮ ਐੱਸ. ਯੂ. ਵੀ. ਟਿਗੂਆਨ ਨੂੰ ਭਾਰਤੀ ਬਾਜ਼ਾਰ 'ਚ ਉਤਾਰਿਆ ਹੈ। ਇਸ ਵਾਹਨ ਦੀ ਦਿੱਲੀ ਸ਼ੋਅਰੂਮ 'ਚ ਸ਼ੁਰੂਆਤੀ ਕੀਮਤ 27.98 ਲੱਖ ਰੁਪਏ ਹੈ। ਟਿਗੂਆਨ 'ਚ 2 ਲੀਟਰ ਸਮਰੱਥਾ (2000 ਸੀ. ਸੀ.) ਦਾ ਡੀਜ਼ਲ ਇੰਜਣ ਹੈ। ਟਿਗੂਆਨ ਦੇਸ਼ 'ਚ ਫਾਕਸਵੈਗਨ ਦੀਆਂ ਸਾਰੀਆਂ ਡੀਲਰਸ਼ਿਪ 'ਤੇ 2 ਟਰਮਾਂ 'ਚ ਕੰਫਰਟਲਾਈਨ ਤੇ ਹਾਈਲਾਈਨ 'ਚ ਮੁਹੱਈਆ ਹੋਣਗੀਆਂ। ਹਾਈਲਾਈਨ ਦੀ ਦਿੱਲੀ ਸ਼ੋਅਰੂਮ 'ਚ ਕੀਮਤ 31.38 ਲੱਖ ਰੁਪਏ ਹੈ। ਫਾਕਸਵੈਗਨ ਦੇ ਟਿਗੂਆਨ ਨੂੰ ਕੌਮਾਂਤਰੀ ਪੱਧਰ 'ਤੇ 2007 'ਤੇ ਪੇਸ਼ ਕੀਤਾ ਸੀ। ਇਹ ਕਾਰ 150 ਬਾਜ਼ਾਰਾਂ 'ਚ ਵਿਕ ਰਹੀ ਹੈ। ਦੁਨੀਆ ਭਰ 'ਚ ਕੰਪਨੀ ਇਸਦੀਆਂ 35 ਲੱਖ ਇਕਾਈਆਂ ਵੇਚ ਚੁੱਕੀ ਹੈ।