ਜੀ. ਪੀ. ਐੱਫ. ''ਤੇ 8 ਫੀਸਦੀ ਦੀ ਵਿਆਜ ਦਰ ਬਰਕਰਾਰ

04/10/2019 11:32:35 PM

ਨਵੀਂ ਦਿੱਲੀ-ਸਰਕਾਰ ਨੇ ਜਨਰਲ ਪ੍ਰੋਵੀਡੈਂਟ ਫੰਡ (ਜੀ. ਪੀ. ਐੱਫ.) ਅਤੇ ਹੋਰ ਸਬੰਧਤ ਯੋਜਨਾਵਾਂ 'ਤੇ ਵਿਆਜ ਦਰ ਅਪ੍ਰੈਲ-ਜੂਨ ਤਿਮਾਹੀ ਲਈ 8 ਫੀਸਦੀ 'ਤੇ ਬਰਕਰਾਰ ਰੱਖੀ ਹੈ। ਇਹ ਵਿਆਜ ਦਰ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.) 'ਤੇ ਮਿਲਣ ਵਾਲੇ ਵਿਆਜ ਦੇ ਬਰਾਬਰ ਹੈ।
ਆਰਥਿਕ ਮਾਮਲਿਆਂ ਦੇ ਵਿਭਾਗ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ, ਜੀ. ਪੀ. ਐੱਫ. ਅਤੇ ਹੋਰ ਸਾਧਾਰਨ ਬੱਚਤ ਯੋਜਨਾਵਾਂ 'ਤੇ ਵਿਆਜ ਦਰ 1 ਅਪ੍ਰੈਲ ਤੋਂ 30 ਜੂਨ 2019 ਲਈ 8 ਫੀਸਦੀ ਹੋਵੇਗੀ।'' ਇਹ ਵਿਆਜ ਦਰ ਕੇਂਦਰ ਸਰਕਾਰ ਦੇ ਕਰਮਚਾਰੀਆਂ, ਰੇਲਵੇ ਤੇ ਸੁਰੱਖਿਆ ਬਲਾਂ ਦੀ ਪ੍ਰੋਵੀਡੈਂਟ ਫੰਡ 'ਤੇ ਲਾਗੂ ਹੋਵੇਗੀ। ਪਿਛਲੇ ਮਹੀਨੇ ਸਰਕਾਰ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਰਾਸ਼ਟਰੀ ਬੱਚਤ ਪ੍ਰਮਾਣ ਪੱਤਰ (ਐੱਨ. ਐੱਸ. ਸੀ.) ਅਤੇ ਪੀ. ਪੀ. ਐੱਫ. ਸਮੇਤ ਲਘੂ ਬੱਚਤ ਯੋਜਨਾਵਾਂ ਲਈ ਵਿਆਜ ਦਰ ਨੂੰ ਬਰਕਰਾਰ ਰੱਖਿਆ ਸੀ।

Karan Kumar

This news is Content Editor Karan Kumar