5 ਲੱਖ ਕਰੋੜ ਡਾਲਰ ਇਕੋਨਾਮੀ ਕਲੱਬ ''ਚ ਐਂਟਰੀ ਲਈ 10 ਫੀਸਦੀ GDP ਗਰੋਥ ਜ਼ਰੂਰੀ:PM

06/22/2018 2:58:46 PM

ਬਿਜ਼ਨੈੱਸ ਡੈਸਕ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਭਾਰਤ ਨੂੰ ਹੁਣ 7-8 ਫੀਸਦੀ ਜੀ. ਡੀ. ਪੀ. ਗਰੋਥ ਨੂੰ ਪਿੱਛੇ ਛੱਡ ਡਬਲ ਡਿਜਿਟ 'ਚ ਗਰੋਥ ਹਾਸਲ ਕਰਨ ਦੇ ਵੱਲ ਦੇਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੂੰ 5 ਲੱਖ ਕਰੋੜ ਡਾਲਰ ਇਕੋਨਾਮੀ ਵਾਲੇ ਕਲੱਬ 'ਚ ਸ਼ਾਮਲ ਹੋਣਾ ਹੈ ਤਾਂ ਡਬਲ ਡਿਜਿਟ 'ਚ ਗਰੋਥ ਹਾਸਲ ਕਰਨੀ ਹੋਵੇਗਾ। ਮੋਦੀ ਨੇ ਇਹ ਵੀ ਕਿਹਾ ਕਿ ਵਰਲਡ ਟਰੇਡ 'ਚ ਭਾਰਤ ਦੀ ਹਿੱਸੇਦਾਰੀ ਵਧ ਰਹੀ ਹੈ। 
ਮੋਦੀ ਨੇ ਕਿਹਾ ਕਿ ਵਿੱਤ ਸਾਲ 2017-18 ਦੀ ਚੌਥੀ ਤਿਮਾਹੀ 'ਚ ਭਾਰਤ ਦੀ ਜੀ.ਡੀ.ਪੀ. ਗਰੋਥ 7.7 ਫੀਸਦੀ ਰਹੀ ਪਰ ਹੁਣ ਭਾਰਤ ਨੂੰ 7-8 ਫੀਸਦੀ ਜੀ.ਡੀ.ਪੀ ਗਰੋਥ ਤੋਂ ਬਾਹਰ ਕੱਢਣਾ ਹੋਵੇਗਾ। ਘੱਟ ਤੋਂ ਘੱਟ ਡਬਲ ਡਿਜਿਟ 'ਚ ਗਰੋਥ ਹਾਸਲ ਕਰਨ ਦੇ ਟੀਚੇ 'ਤੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਇਹ ਉੱਡੀਕ ਕਰ ਰਹੀ ਹੈ ਜਦੋਂ ਭਾਰਤ ਵੀ 5 ਲੱਖ ਕਰੋੜ ਡਾਲਰ ਇਕੋਨਾਮੀ ਵਾਲੇ ਕਲੱਬ 'ਚ ਸ਼ਾਮਲ ਹੋ ਜਾਵੇਗਾ। 
ਵਰਲਡ ਟ੍ਰੇਡ 'ਚ ਹਿੱਸੇਦਾਰੀ ਦੋਗੁਣੀ ਹੋਈ
ਮੋਦੀ ਨੇ ਕਿਹਾ ਕਿ ਭਾਰਤ ਦੀ ਵਰਲਡ ਟ੍ਰੇਡ 'ਚ ਹਿੱਸੇਦਾਰੀ ਵਧ ਕੇ ਦੋਗੁਣੀ ਹੋ ਗਈ ਹੈ। ਕੁੱਲ ਵਰਲਡ ਟ੍ਰੇਡ 'ਚ ਭਾਰਤ ਦਾ ਹਿੱਸਾ 3.4 ਫੀਸਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਨੇ ਹੌਲੀ-ਹੌਲੀ ਇੰਪੋਰਟ 'ਤੇ ਆਪਣੀ ਨਿਰਭਰਤਾ ਘਟਾਈ ਹੈ। ਡੋਮੋਸਟਿਕ ਮੈਨਿਊਫੈਕਚਰਿੰਗ ਵਧਾ ਕੇ ਇੰਪੋਰਟ ਅਤੇ ਘੱਟ ਕਰਨ ਦਾ ਟੀਚਾ ਹੈ।