ਗੌਤਮ ਅਡਾਨੀ ਨੂੰ ਵੱਡਾ ਨੁਕਸਾਨ, ਸਿਰਫ਼ ਦੋ ਦਿਨਾਂ ''ਚ ਇੰਨੀ ਘੱਟ ਗਈ ਦੌਲਤ

04/11/2021 4:00:44 PM

ਨਵੀਂ ਦਿੱਲੀ- ਵਿਸ਼ਵ ਦੇ ਟਾਪ-20 ਅਮੀਰਾਂ ਵਿਚ ਹਾਲ ਹੀ ਵਿਚ ਸ਼ਾਮਲ ਹੋਏ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਦੀ ਦੌਲਤ ਵਿਚ ਵੱਡੀ ਗਿਰਾਵਟ ਆਈ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਉਹ ਇਕ ਵਾਰ ਫਿਰ ਵਿਸ਼ਵ ਦੇ ਦੌਲਤਮੰਦ ਅਰਬਪਤੀਆਂ ਦੀ ਸੂਚੀ ਵਿਚ 22ਵੇਂ ਸਥਾਨ 'ਤੇ ਖਿਸਕ ਗਏ ਹਨ। 

ਬਲੂਮਬਰਗ ਬਿਲੇਨੀਅਰਸ ਇੰਡੈਕਸ ਅਨੁਸਾਰ, ਬੁੱਧਵਾਰ ਨੂੰ ਗੌਤਮ ਅਡਾਨੀ ਦੀ ਦੌਲਤ ਲਗਭਗ 63 ਅਰਬ ਡਾਲਰ ਸੀ, ਜੋ ਹੁਣ ਘੱਟ ਕੇ 57 ਅਰਬ ਡਾਲਰ ਰਹਿ ਗਈ ਹੈ। ਇਸ ਲਿਹਾਜ ਨਾਲ ਅਡਾਨੀ ਨੂੰ ਤਕਰੀਬਨ 6 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਅਡਾਨੀ ਦੌਲਤਮੰਦ ਅਰਬਪਤੀਆਂ ਦੀ ਸੂਚੀ ਵਿਚ 16ਵੇਂ ਸਥਾਨ ਤੋਂ ਖਿਸਕ ਕੇ 22ਵੇਂ ਸਥਾਨ' ਤੇ ਆ ਗਏ ਹਨ।

ਇਹ ਵੀ ਪੜ੍ਹੋ- FD 'ਤੇ ਕਮਾਈ ਦਾ ਮੌਕਾ, ਇੰਨਾ ਵਿਆਜ ਦੇ ਰਹੇ ਨੇ ਇਹ ਟਾਪ-10 ਸਰਕਾਰੀ ਬੈਂਕ

ਗੌਤਮ ਅਡਾਨੀ ਤੋਂ ਇਕ ਕਦਮ ਅੱਗੇ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜੋਸ ਦੀ ਪਹਿਲੀ ਪਤਨੀ ਮੈਕੈਂਜ਼ੀ ਸਕੌਟ ਹੈ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਗੌਤਮ ਅਡਾਨੀ ਪਹਿਲੀ ਵਾਰ ਵਿਸ਼ਵ ਦੇ 20 ਅਰਬਪਤੀਆਂ ਦੇ ਕਲੱਬ ਵਿਚ ਸ਼ਾਮਲ ਹੋਏ ਸਨ। ਇਹ ਨੈੱਟਵਰਥ ਕੰਪਨੀਆਂ ਦੇ ਸ਼ੇਅਰ ਦੇ ਉਤਰਾਅ ਚੜ੍ਹਾਅ ਨਾਲ ਵਧਦਾ-ਘਟਦਾ ਰਹਿੰਦੀ ਹੈ। ਇਸ ਵਕਤ ਵਿਸ਼ਵ ਦੇ ਟਾਪ-20 ਦੌਲਤਮੰਦ ਅਰਬਪਤੀਆਂ ਦੇ ਕਲੱਬ ਵਿਚ ਇਕਮਾਤਰ ਭਾਰਤੀ ਅਰਬਪਤੀ ਦੇ ਤੌਰ 'ਤੇ ਮੁਕੇਸ਼ ਅੰਬਾਨੀ ਹਨ। ਅੰਬਾਨੀ ਦੀ ਦੌਲਤ ਤਕਰੀਬਨ 74 ਅਰਬ ਡਾਲਰ ਹੈ ਅਤੇ ਉਹ ਵਿਸ਼ਵ ਵਿਚ 12ਵੇਂ ਸਭ ਤੋਂ ਦੌਲਤਮੰਦ ਅਰਬਪਤੀ ਹਨ। ਇਸ ਸਮੇਂ 197 ਅਰਬ ਡਾਲਰ ਦੀ ਸੰਪਤੀ ਨਾਲ ਵਿਸ਼ਵ ਦੇ ਸਭ ਤੋਂ ਦੌਲਤਮੰਦ ਅਰਬਪਤੀ ਜੈੱਫ ਬੇਜੋਸ ਹਨ। ਦੂਜੇ 'ਤੇ ਟੈਸਲਾ ਦੇ ਸੀ. ਈ. ਓ. ਐਲਨ ਮਸਕ ਹਨ।

ਇਹ ਵੀ ਪੜ੍ਹੋ- ਸੋਨੇ 'ਚ ਉਛਾਲ, ਹੁਣ ਹੀ ਨਿਵੇਸ਼ ਦਾ ਮੌਕਾ, ਦੀਵਾਲੀ ਤੱਕ ਹੋ ਸਕਦੈ ਇੰਨਾ ਮੁੱਲ

 

Sanjeev

This news is Content Editor Sanjeev