ਗੌਤਮ ਅਡਾਨੀ ਦੀ ਵੱਡੀ ਡੀਲ, ਖ਼ਰੀਦੀ ਸੀਮੈਂਟ ਸੈਕਟਰ ਦੀ ਇਹ ਕੰਪਨੀ, ਜਾਣੋ ਕਿੰਨੇ 'ਚ ਹੋਇਆ ਸੌਦਾ

08/03/2023 6:27:00 PM

ਮੁੰਬਈ - ਅਡਾਨੀ ਗਰੁੱਪ ਦੀ ਸੀਮੈਂਟ ਕੰਪਨੀ ਅੰਬੂਜਾ ਸੀਮੈਂਟਸ ਨੂੰ ਲੈ ਕੇ ਇੱਕ ਵੱਡੀ ਖ਼ਬਰ ਆਈ ਹੈ। ਕੰਪਨੀ ਨੇ ਵੱਡੀ ਪ੍ਰਾਪਤੀ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਸ਼ੇਅਰ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਕੰਪਨੀ ਨੇ ਦੱਸਿਆ ਕਿ ਉਸ ਨੇ ਸੰਘੀ ਇੰਡਸਟਰੀਜ਼ ਨੂੰ ਐਕਵਾਇਰ ਕਰ ਲਿਆ ਹੈ। ਇਸ ਡੀਲ ਦੇ ਤਹਿਤ ਅੰਬੂਜਾ ਸੀਮੈਂਟ Sanghi Industries ਦੇ ਪ੍ਰਮੋਟਰਾਂ ਕੋਲੋਂ 56.74 ਫ਼ੀਸਦੀ ਹਿੱਸੇਦਾਰੀ ਲਵੇਗੀ।  ਇਸ ਐਕਵਾਇਰ ਲਈ 300 ਕਰੋੜ ਰੁਪਏ ਦੀ ਰਕਮ ਜਮ੍ਹਾ ਕਰੇਗੀ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਰਕਮ ਨੂੰ ਇੱਕ ਤੋਂ ਵੱਧ ਪੜਾਅ ਵਿੱਚ ਜਮ੍ਹਾਂ ਕਰਵਾਏਗੀ। 

ਇਹ ਵੀ ਪੜ੍ਹੋ : ਬੇਰੋਜ਼ਗਾਰੀ ਦੀ ਦਲਦਲ 'ਚ ਧੱਸ ਰਹੇ ਚੀਨੀ ਨੌਜਵਾਨ, ਰਿਕਾਰਡ ਪੱਧਰ 'ਤੇ ਪਹੁੰਚੀ  unemployment

ਅੰਬੂਜਾ ਸੀਮਿੰਟ ਨੇ ਦੱਸਿਆ ਕਿ ਇਹ ਸੌਦਾ ਸੰਘੀ ਇੰਡਸਟਰੀਜ਼ ਨਾਲ 5000 ਕਰੋੜ ਰੁਪਏ ਦੇ ਇੰਟਰਪ੍ਰਾਈਜ਼ ਮੁੱਲ 'ਤੇ ਕੀਤਾ ਗਿਆ ਹੈ। ਇਸ ਸੌਦੇ ਤਹਿਤ ਸੰਘੀ ਇੰਡਸਟਰੀਜ਼ ਦੇ ਪ੍ਰਮੋਟਰਾਂ ਤੋਂ 56.74% ਹਿੱਸੇਦਾਰੀ ਲਵੇਗਾ।

ਵਿਸ਼ੇਸ਼ ਅਧਿਕਾਰਾਂ ਦੀ ਸ਼ਰਤ ਕੀ ਹੈ?

ਕੰਪਨੀ ਨੇ ਇਹ ਵੀ ਦੱਸਿਆ ਕਿ ICD ਸਮਝੌਤੇ 'ਚ ਉਸ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੋਵੇਗਾ। ਇਸ ਵਿਸ਼ੇਸ਼ ਵਿਵਸਥਾ ਦੀ ਅਣਹੋਂਦ ਵਿੱਚ, ਕੰਪਨੀ ਡਾਇਰੈਕਟਰ ਦੀ ਨਿਯੁਕਤੀ ਵਿੱਚ ਹਿੱਸਾ ਨਹੀਂ ਲਵੇਗੀ। ਇਸ ਦੇ ਨਾਲ ਹੀ ਅੰਬੂਜਾ ਸੀਮੈਂਟ ਕੋਲ ਪੂੰਜੀ ਢਾਂਚੇ ਨੂੰ ਬਦਲਣ ਦੇ ਵਿਸ਼ੇਸ਼ ਅਧਿਕਾਰ ਨਹੀਂ ਹੋਣਗੇ। ਇਹ ਜਾਣਕਾਰੀ ਕੰਪਨੀ ਵੱਲੋਂ ਜਾਰੀ ਅੰਕੜਿਆਂ ਤੋਂ ਮਿਲੀ ਹੈ।

ਇਹ ਵੀ ਪੜ੍ਹੋ : ਮਣੀਪੁਰ ਵਿਚ ਵਿਗੜੇ ਹਾਲਾਤ ਦਾ ਅਸਰ ਲੁਧਿਆਣੇ ਦੇ ਹੌਜਰੀ ਉਦਯੋਗ 'ਤੇ, ਨਹੀਂ ਮਿਲਿਆ ਸਰਦੀਆਂ ਦਾ ਕੋਈ ਆਰਡਰ

ਡੀਲ ਨੂੰ ਲੈ ਕੇ ਗੌਤਮ ਅਡਾਨੀ ਨੇ ਦਿੱਤਾ ਇਹ ਬਿਆਨ

ਅੰਬੂਜਾ ਸੀਮੈਂਟ ਅਤੇ ਸਾਂਘੀ ਇੰਡਸਟਰੀਜ਼ ਵਿਚਾਲੇ ਹੋਏ ਇਸ ਸੌਦੇ ਬਾਰੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਇਸ ਸੌਦੇ ਨਾਲ ਅੰਬੂਜਾ ਸੀਮੈਂਟ ਦਾ ਕੱਦ ਬਾਜ਼ਾਰ 'ਚ ਹੋਰ ਵੱਡਾ ਹੋਵੇਗਾ। ਇਸ ਪ੍ਰਾਪਤੀ ਦੇ ਨਾਲ, ਅਸੀਂ ਸਾਲ 2028 ਤੱਕ ਆਪਣੀ ਸੀਮੈਂਟ ਸਮਰੱਥਾ ਨੂੰ ਦੁੱਗਣਾ ਕਰ ਦੇਵਾਂਗੇ। ਅਡਾਨੀ ਅਨੁਸਾਰ, ਕੰਪਨੀ ਸੀਮੈਂਟ ਨਿਰਮਾਣ ਵਿੱਚ 140 MTPA ਟੀਚੇ ਨੂੰ ਪ੍ਰਾਪਤ ਕਰਨ ਵੱਲ ਵਧ ਰਹੀ ਹੈ। ਸੰਘੀ ਇੰਡਸਟਰੀਜ਼ ਕੋਲ ਅਰਬਾਂ ਟਨ ਦਾ ਚੂਨਾ ਪੱਥਰ ਦਾ ਭੰਡਾਰ ਹੈ ਅਤੇ ਅੰਬੂਜਾ ਸੀਮੈਂਟ ਦੀ ਅਗਲੇ 2 ਸਾਲਾਂ ਵਿੱਚ ਸੰਘੀਪੁਰਮ ਵਿੱਚ ਸੀਮਿੰਟ ਦੀ ਸਮਰੱਥਾ ਨੂੰ 15 ਐਮਟੀਪੀਏ ਤੱਕ ਵਧਾਉਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ : 7ਵੇਂ ਅਸਮਾਨ ’ਤੇ ਪਹੁੰਚ ਸਕਦੀਆਂ ਹਨ ਸੇਬ ਦੀਆਂ ਕੀਮਤਾਂ, ਉਤਾਪਦਨ 'ਚ ਇਸ ਕਾਰਨ ਆਈ ਗਿਰਾਵਟ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 

Harinder Kaur

This news is Content Editor Harinder Kaur