ਕੱਪੜਾ ਉਦਯੋਗ ਅਤੇ ਗਾਰਮੈਂਟਸ ਕੰਪਨੀਆਂ ਨੂੰ ਨਿਰਯਾਤ ਵਿੱਚ 8-10 ਫ਼ੀਸਦੀ ਵਾਧੇ ਦੀ ਉਮੀਦ

08/18/2023 4:58:41 PM

ਨਵੀਂ ਦਿੱਲੀ- ਸੂਤੀ ਕੱਪੜੇ ਅਤੇ ਗਾਰਮੈਂਟਸ ਦੇ ਨਿਰਯਾਤਕਾਰਾਂ ਨੂੰ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਕੱਪੜੇ ਦੇ ਬਾਹਰ ਭੇਜਣ ਦੀ ਦਰ ਵਿੱਚ 8-10 ਫ਼ੀਸਦੀ ਦੇ ਵਾਧੇ ਦੀ ਉਮੀਦ ਹੈ। ਹਾਲਾਂਕਿ ਛੁੱਟੀਆਂ ਦੇ ਸੀਜ਼ਨ ਦੌਰਾਨ ਵਿਕਸਿਤ ਬਾਜ਼ਾਰਾਂ ਵਿੱਚ ਇਸ ਨਾਲ ਕੁਝ ਰਾਹਤ ਆਉਣ ਦੀ ਉਮੀਦ ਹੈ, ਭਾਵੇਂ ਕੱਪੜਿਆਂ ਦੇ ਨਿਰਯਾਤ ਵਿੱਚ ਗਿਰਾਵਟ ਕਾਰਨ ਕੀਮਤਾਂ ਵਿੱਚ ਕਮੀ ਲਿਆਉਣ ਦੀਆਂ ਅਰਜ਼ੀਆਂ ਆ ਰਹੀਆਂ ਹਨ।

ਸੂਤਰਾਂ ਅਨੁਸਾਰ ਇੱਕ ਉਦਯੋਗ ਦੇ ਪ੍ਰਤਿਨਿਧੀ ਨੇ ਕਿਹਾ ਕਿ ਭਾਰਤ ਦੇ ਕੱਪੜਾ ਖਰੀਦਦਾਰਾਂ ਦੇ ਮੰਗ ਘਟਾਉਣ ਅਤੇ ਕੀਮਤ ਘਟਾਉਣ ਪਿੱਛੇ ਦੇ ਵੱਡੇ ਕਾਰਨ ਮਹਿੰਗਾਈ ਅਤੇ ਆਰਥਿਕਤਾ ਦੀ ਰਫ਼ਤਾਰ ਵਿੱਚ ਆਈ ਕਮੀ ਹੈ। ਦੂਜੇ ਪਾਸੇ ਕੋਰੋਨਾ ਮਹਾਮਾਰੀ ਕਾਰਨ ਜਮ੍ਹਾ ਹੋਇਆ ਸਟਾਕ ਵੀ ਇਸਦਾ ਮੁੱਖ ਕਾਰਨ ਹੈ। ਨਿਰਯਾਤਕਾਰਾਂ ਨੇ ਇਸ ਮੰਦੀ 'ਤੋਂ ਉੱਭਰਨ ਲਈ ਕ੍ਰਿਸਮਸ ਦੇ ਸੀਜ਼ਨ 'ਤੇ ਨਜ਼ਰਾਂ ਟਿਕਾਈਆਂ ਹੋਈਆਂ ਹਨ। ਇੱਕ ਕੱਪੜਾ ਉਦਯੋਗ ਦੇ ਬੁਲਾਰੇ ਨੇ ਕਿਹਾ,'ਸੂਤੀ ਟੈਕਸਟਾਈਲ ਨਿਰਯਾਤ ਵਿੱਚ ਜੁਲਾਈ ਮਹੀਨੇ 6 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਅਤੇ ਇਸਦੇ ਜੁਲਾਈ-ਸਤੰਬਰ ਤਿਮਾਹੀ ਦੌਰਾਨ ਬਰਕਰਾਰ ਰਹਿਣ ਦੀ ਉਮੀਦ ਹੈ। 

ਖ਼ਾਸ ਤੌਰ 'ਤੇ ਧਾਗੇ ਦੇ ਖੇਤਰ ਵਿੱਚ ਇਹ ਚੰਗੀ ਗੱਲ ਹੈ ਹਾਲਾਂਕਿ ਮਹਿੰਗਾਈ ਰੈਡੀਮੇਡ ਕੱਪੜਿਆਂ ਦੀ ਬਰਾਮਦ 'ਤੇ ਅਸਰ ਪਾ ਰਹੀ ਹੈ। ਇਸ ਸਾਲ ਦਾ ਅੰਤ ਸਕਾਰਾਤਮਕ ਤਰੀਕੇ ਨਾਲ ਹੋਣ ਦੀ ਸੰਭਾਵਨਾ ਹੈ ਅਤੇ ਅਸੀਂ ਇਸ ਵਿੱਚ ਅਗਲੇ ਕੁਝ ਸਮੇਂ ਦੌਰਾਨ 8-10 ਫ਼ੀਸਦੀ ਤੱਕ ਦਾ ਵਾਧਾ ਦੇਖ ਸਕਦੇ ਹਾਂ, ਉਹ ਵੀ ਦੋਵੇਂ ਰੈਡੀਮੇਡ ਅਤੇ ਘਰੇਲੂ ਟੈਕਸਟਾਈਲ ਖੇਤਰ ਵਿੱਚ। ਭਾਰਤ ਕੱਪੜੇ ਦੇ ਨਿਰਯਾਤ ਲਈ ਮੁੱਖ ਤੌਰ 'ਤੇ ਅਮਰੀਕਾ ਅਤੇ ਯੂਰੋਪ 'ਤੇ ਹੀ ਨਿਰਭਰ ਹੈ। ਭਾਰਤ ਦੇ ਕੁੱਲ ਭਾਗ ਦਾ 50 ਫ਼ੀਸਦੀ ਕੱਪੜਾ ਅਮਰੀਕਾ, ਯੂਰੋਪ ਅਤੇ ਯੂ.ਕੇ. ਨੂੰ ਭੇਜਿਆ ਜਾਂਦਾ ਹੈ। ਮੰਗ ਬਿਲਕੁਲ ਖ਼ਤਮ ਨਹੀਂ ਹੋਈ ਹੈ, ਬਸ ਕੁਝ ਸਮੇਂ ਦੀ ਦੇਰ ਨਾਲ ਭੇਜੇ ਜਾਣਗੇ। 

ਵਿੱਤੀ ਸਾਲ 2023 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਕੱਪੜੇ ਦੇ ਨਿਰਯਾਤ ਵਿੱਚ ਅਪ੍ਰੈਲ ਮਹੀਨੇ 23 ਫ਼ੀਸਦੀ, ਮਈ ਵਿੱਚ 13 ਫ਼ੀਸਦੀ ਅਤੇ ਜੂਨ ਵਿੱਚ 17 ਫ਼ੀਸਦੀ ਦੀ ਗਿਰਾਵਟ ਦੇਖੀ ਗਈ। ਇੱਕ ਤਿਮਾਹੀ ਦੇ ਤੌਰ 'ਤੇ ਇਸ ਸਾਲ 3.69 ਬਿਲੀਅਨ ਡਾਲਰ ਦਾ ਨਿਰਯਾਤ ਹੋਇਆ, ਜੋ ਪਿਛਲੇ ਸਾਲ ਦੇ 4.49 ਬਿਲੀਅਨ ਡਾਲਰ 'ਤੋਂ 17.7 ਫ਼ੀਸਦੀ ਘੱਟ ਹੈ। ਇਸ 'ਤੋਂ ਉੱਭਰਨ ਦਾ ਤਰੀਕਾ ਇਹ ਦੱਸਿਆ ਗਿਆ ਕਿ ਭਾਰਤ ਨੂੰ ਆਪਣੇ ਕੱਪੜਾ ਨਿਰਯਾਤਕ ਬਾਜ਼ਾਰਾਂ ਨੂੰ ਵਧਾਉਣਾ ਚਾਹੀਦਾ ਹੈ। ਹੱਥ ਨਾਲ ਬਣਾਏ ਗਏ ਕੱਪੜੇ ਦੀ ਮੰਗ ਪੂਰੀ ਦੁਨੀਆ ਵਿੱਚ ਵਧ ਰਹੀ ਹੈ, ਭਾਰਤ ਵਿੱਚ ਇਹ ਮੰਗ ਕਪਾਹ ਉੱਤੇ ਜ਼ਿਆਦਾ ਨਿਰਭਰ ਹੋਣ ਕਾਰਨ ਕਾਫ਼ੀ ਘੱਟ ਹੈ।

rajwinder kaur

This news is Content Editor rajwinder kaur