FTX ਸੰਸਥਾਪਕ ਬਹਾਮਾਸ ''ਚ ਗ੍ਰਿਫਤਾਰ, ਅਮਰੀਕੀ ਹਾਊਸ ਕਮੇਟੀ ਦੇ ਸਾਹਮਣੇ ਗਵਾਹੀ ਦੇਣ ਤੋਂ ਪਹਿਲਾਂ ਹੋਈ ਕਾਰਵਾਈ

12/13/2022 5:23:00 PM

ਮੁੰਬਈ : ਦੀਵਾਲੀਆ ਹੋ ਚੁੱਕੇ ਕ੍ਰਿਪਟੋ ਐਕਸਚੇਂਜ FTX ਦੇ ਸੰਸਥਾਪਕ ਅਤੇ ਸਾਬਕਾ ਸੀਈਓ ਸੈਮ ਬੈਂਕਮੈਨ-ਫ੍ਰਾਈਡ ਨੂੰ ਬਹਾਮਾਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਸਾਬਕਾ ਸੀਈਓ ਦੀ ਗ੍ਰਿਫਤਾਰੀ ਅਮਰੀਕੀ ਅਧਿਕਾਰੀਆਂ ਦੀ ਬੇਨਤੀ 'ਤੇ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਗ੍ਰਿਫਤਾਰੀ ਉਸ ਸਮੇਂ ਕੀਤੀ ਗਈ ਹੈ ਜਦੋਂ ਫਰਾਇਡ ਨੇ ਇਕ ਦਿਨ ਬਾਅਦ ਹੀ ਅਮਰੀਕੀ ਨੀਤੀ ਨਿਰਮਾਤਾਵਾਂ ਦੇ ਸਾਹਮਣੇ ਪੇਸ਼ ਹੋਣਾ ਸੀ। ਸਿਰਫ਼ ਇੱਕ ਮਹੀਨਾ ਪਹਿਲਾਂ, ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜਾਂ ਵਿੱਚੋਂ ਇੱਕ, FTX ਨੇ ਦੀਵਾਲੀਆਪਨ ਲਈ ਬੇਨਤੀ ਦਾਇਰ ਕੀਤੀ ਸੀ।

ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਫਰਾਇਡ ਨੇ ਕ੍ਰਿਪਟੋ ਪੈਸੇ ਦੀ ਵਰਤੋਂ ਆਪਣੇ ਉਦੇਸ਼ਾਂ ਲਈ ਕੀਤੀ ਹੈ। ਦੂਜੇ ਪਾਸੇ ਬਹਾਮਾਸ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਉਹ ਅਮਰੀਕੀ ਅਧਿਕਾਰੀਆਂ ਦੇ ਅਗਲੇ ਕਦਮ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਜੇਕਰ ਬੇਨਤੀ ਕੀਤੀ ਗਈ ਤਾਂ ਉਹ ਫ੍ਰਾਈਡ ਨੂੰ ਅਮਰੀਕਾ ਭੇਜ ਸਕਦੇ ਹਨ।

ਇਹ ਵੀ ਪੜ੍ਹੋ : ਵਾਰ-ਵਾਰ ਅਣਪਛਾਤੇ ਨੰਬਰਾਂ ਤੋਂ ਆਈ Miss Call, ਫਿਰ ਖਾਤੇ 'ਚੋਂ ਨਿਕਲ ਗਏ 50 ਲੱਖ ਰੁਪਏ

FTX ਪਿਛਲੇ ਮਹੀਨੇ ਢਹਿ ਗਿਆ ਸੀ ਅਤੇ ਦੋਵੇਂ ਦੇਸ਼ ਫਰਾਈਡ ਦੇ ਖਿਲਾਫ ਅਪਰਾਧਿਕ ਦੋਸ਼ਾਂ ਦੀ ਜਾਂਚ ਕਰ ਰਹੇ ਹਨ। FTX ਨੇ 11 ਨਵੰਬਰ ਨੂੰ ਦੀਵਾਲੀਆਪਨ ਸੁਰੱਖਿਆ ਲਈ ਅਰਜ਼ੀ ਦਾਇਰ ਕੀਤੀ। ਅਰਬਾਂ ਡਾਲਰ ਦੇ ਸੰਕਟ ਕਾਰਨ ਇਹ ਕੰਪਨੀ ਢਹਿ-ਢੇਰੀ ਹੋ ਗਈ ਸੀ। ਅਮਰੀਕੀ ਅਟਾਰਨੀ ਡੈਮਿਅਨ ਵਿਲੀਅਮਜ਼ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਅਮਰੀਕੀ ਸਰਕਾਰ ਦੀ ਬੇਨਤੀ 'ਤੇ, ਬਹਾਮਾਸ ਵਿਚ ਅਧਿਕਾਰੀਆਂ ਨੇ ਸੈਮੂਅਲ ਬੈਂਕਮੈਨ ਫਰਾਈਡ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਤੋਂ ਇਕ ਦਿਨ ਬਾਅਦ ਉਹ ਸਦਨ ਦੀ ਵਿੱਤੀ ਸੇਵਾ ਕਮੇਟੀ ਦੇ ਸਾਹਮਣੇ ਗਵਾਹੀ ਦੇਣ ਵਾਲੇ ਸੀ।

ਡੈਮਿਅਨ ਨੇ ਕਿਹਾ ਕਿ ਫਰਾਇਡ ਦੇ ਖਿਲਾਫ ਦੋਸ਼ ਮੰਗਲਵਾਰ ਨੂੰ ਸਾਹਮਣੇ ਆ ਸਕਦੇ ਹਨ। ਬਹਾਮਾਸ ਦੇ ਅਟਾਰਨੀ ਰਿਆਨ ਪਿੰਦਰ ਨੇ ਕਿਹਾ ਕਿ ਦੋਸ਼ ਦਾ ਖੁਲਾਸਾ ਹੋਣ ਅਤੇ ਅਮਰੀਕੀ ਅਧਿਕਾਰੀਆਂ ਤੋਂ ਰਸਮੀ ਬੇਨਤੀ ਪ੍ਰਾਪਤ ਹੋਣ ਤੋਂ ਤੁਰੰਤ ਬਾਅਦ ਫਰਾਈਡ ਨੂੰ ਅਮਰੀਕਾ ਹਵਾਲੇ ਕੀਤਾ ਜਾ ਸਕਦਾ ਹੈ। ਮਹੱਤਵਪੂਰਨ ਤੌਰ 'ਤੇ, FTX ਦਾ ਮੁੱਖ ਦਫਤਰ ਬਹਾਮਾਸ ਵਿੱਚ ਹੈ। ਇਸ ਕੰਪਨੀ ਦੇ ਦੀਵਾਲੀਆ ਹੋਣ ਤੋਂ ਬਾਅਦ, ਫਰਾਈਡ ਇੱਥੇ ਆਪਣੀ ਮਹਿੰਗੀ ਰਿਹਾਇਸ਼ ਵਿੱਚ ਰਹਿ ਰਿਹਾ ਸੀ।

ਇਹ ਵੀ ਪੜ੍ਹੋ : Elon Musk ਨਹੀਂ ਰਹੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਣੋ Forbes ਦੀ ਸੂਚੀ 'ਚ ਕਿਹੜੇ ਸਥਾਨ 'ਤੇ ਪਹੁੰਚੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur