FSSAI ਨੇ ਵਪਾਰੀਆਂ ਨੂੰ ਕਿਹਾ, ਫਲ ਪਕਾਉਣ ਲਈ ਐਥੀਲਿਨ ਗੈਸ ਦੀ ਵਰਤੋਂ ਕਰੋ

08/18/2018 12:02:35 PM

ਨਵੀਂ ਦਿੱਲੀ—ਭਾਰਤੀ ਖਾਦ ਸੁਰੱਖਿਆ ਅਤੇ ਮਾਨਕ ਅਥਾਰਟੀ (ਐੱਫ.ਐੱਸ.ਐੱਸ.ਆÎਈ.) ਨੇ ਫਲਾਂ ਨੂੰ ਪਕਾਉਣ ਲਈ ਐਥੀਲਿਨ ਗੈਸ ਦੀ ਵਰਤੋਂ ਕਰਨ ਨੂੰ ਕਿਹਾ ਹੈ। ਐੱਫ.ਐੱਸ.ਐੱਸ.ਆÎਈ. ਨੇ ਕਿਹਾ ਕਿ ਐਥੀਲਿਨ ਗੈਸ ਨਾਲ ਪਕਣ ਵਾਲੇ ਫਲ ਸਿਹਤ ਲਈ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੁੰਦੇ ਹਨ। ਐੱਫ.ਐੱਸ.ਐੱਸ.ਆÎਈ. ਨੇ ਇਸ ਬਾਰੇ 'ਚ ਇਕ ਅਡਵਾਈਚਰੀ ਜਾਰੀ ਕਰਕੇ ਜਿਥੇ ਕਾਰੋਬਾਰੀਆਂ ਨੂੰ ਫਲ ਪਕਾਉਣ ਲਈ ਐਥੀਲਿਨ ਗੈਸ ਦੀ ਵਰਤੋਂ ਕਰਨ ਨੂੰ ਕਿਹਾ ਹੈ, ਉੱਧਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਫਲ ਵਿਕਰੇਤਾ ਤੋਂ ਫਲ ਖਰੀਦਣ ਦੀ ਸਲਾਹ ਦਿੱਤੀ ਹੈ ਜੋ ਫਲ ਨੂੰ ਪਕਾਉਣ ਲਈ ਐਥੀਲਿਨ ਗੈਸ ਦੀ ਵਰਤੋਂ ਕਰ ਰਹੇ ਹਨ। 
ਕਾਰਬਾਇਡ ਨਾਲ ਪਕਾਏ ਜਾਂਦੇ ਹਨ ਫਲ
ਹੁਣ ਤੱਕ ਫਲਾਂ ਨੂੰ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕੀਤੀ ਜਾਂਦੀ ਹੈ। ਮਾਹਿਰਾਂ ਮੁਤਾਬਕ ਕੈਲਸ਼ੀਅਮ ਕਾਰਬਾਇਡ 'ਚ ਆਰਸੇਨਿਕ ਅਤੇ ਫਾਸਫੋਰਸ ਪਾਇਆ ਜਾਂਦਾ ਹੈ। ਮੁੜ ਇਹ ਵਾਤਾਵਰਣ 'ਚ ਮੌਜੂਦ ਨਮੀ ਨਾਲ ਪ੍ਰਕਿਰਿਆ ਕਰ ਐਸਿਟਲੀਨ ਗੈਸ ਬਣਾਉਂਦਾ ਹੈ ਜਿਸ ਨੂੰ ਆਮ ਬੋਲਚਾਲ 'ਚ ਕਾਰਬਾਇਡ ਗੈਸ ਕਹਿੰਦੇ ਹਨ। ਮਾਹਿਰ ਦੱਸਦੇ ਹਨ ਕਿ ਕੈਲਸ਼ੀਅਮ ਕਾਰਬਾਇਡ ਦਾ ਦਿਮਾਗ, ਛਾਤੀ, ਫੇਫੜਿਆਂ ਆਦਿ 'ਤੇ ਬੁਰਾ ਅਸਰ ਪੈਂਦਾ ਹੈ। 
ਸਬਸਿਡੀ ਦਿੰਦੀ ਹੈ ਸਰਕਾਰ
ਐਥੀਲਿਨ ਗੈਸ ਦੀ ਵਰਤੋਂ ਲਈ ਕੰਟਰੋਲ ਤਾਪਮਾਨ ਵਾਲੇ ਚੈਂਬਰ ਜਾਂ ਕੋਠਰੀਆਂ ਬਣਾਈਆਂ ਜਾਂਦੀਆਂ ਹਨ ਜਿਸ 'ਚ ਪਕਾਏ ਜਾਣ ਵਾਲੇ ਫਲਾਂ ਨੂੰ ਰੱਖ ਕੇ ਐਥੀਲਿਨ ਦੀ ਵਰਤੋਂ ਕੀਤੀ ਜਾਂਦੀ ਹੈ। ਕੋਠਰੀ ਨਿਰਮਾਣ 'ਤੇ ਬਾਗਬਾਨੀ ਬੋਰਡ ਸਬਸਿਡੀ ਦਿੰਦਾ ਹੈ। ਐਥੀਲਿਨ ਰਾਹੀਂ ਪਕਾਏ ਗਏ ਫਲਾਂ 'ਚ ਕੋਈ ਧੱਬਾ ਨਹੀਂ ਆਉਂਦਾ ਅਤੇ ਇਹ ਸਿਹਤ ਲਈ ਵੀ ਵਧੀਆਂ ਹੁੰਦਾ ਹੈ। ਅਜਿਹੇ 'ਚ ਇਸ ਤਕਨੀਕ ਦੀ ਵਰਤੋਂ ਨਾਲ ਫਲਾਂ ਦੇ ਨਿਰਯਾਤ 'ਚ ਵੀ ਵਾਧਾ ਹੋਵੇਗਾ।