ਵਾਰਾਣਸੀ ਤੋਂ ਜਲ ਮਾਰਗ ਰਾਹੀਂ ਦੁਬਈ ਭੇਜੀ ਗਈਆਂ ਤਾਜ਼ੀ ਸਬਜ਼ੀਆਂ

12/21/2019 10:59:19 AM

ਨਵੀਂ ਦਿੱਲੀ—ਦੇਸ਼ 'ਚ ਪਹਿਲੀ ਵਾਰ ਵਰਤੋਂ ਦੇ ਤੌਰ 'ਤੇ ਜਲ ਮਾਰਗ ਰਾਹੀਂ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਦੁਬਈ ਤਾਜ਼ੀ ਸਬਜ਼ੀਆਂ ਭੇਜੀਆਂ ਗਈਆਂ। ਖੇਤੀਬਾੜੀ ਅਤੇ ਪ੍ਰੋਸੈਸਡ ਖਾਧ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ (ਏ.ਪੀ.ਈ.ਡੀ.ਏ.) ਨਿਰਯਾਤ ਨੂੰ ਵਾਧਾ ਦੇਣ ਲਈ ਵਾਰਾਣਸੀ ਖੇਤਰ ਦੇ ਪੰਜ ਜ਼ਿਲਿਆ ਗਾਜ਼ੀਪੁਰ, ਜੌਨਪੁਰ, ਚੰਦੌਲੀ, ਮਿਰਜ਼ਾਪੁਰ ਅਤੇ ਸੰਤ ਰਵੀਦਾਸ ਨਗਰ 'ਚ ਖੇਤੀਬਾੜੀ ਨਿਰਯਾਤ ਹਬ ਬਣਾਉਣ ਜਾ ਰਿਹਾ ਹੈ।
ਏ.ਪੀ.ਈ.ਡੀ.ਏ. ਦੇ ਪ੍ਰਧਾਨ ਪਵਨ ਕੁਮਾਰ ਬੋਰਠਾਕੁਰ ਅਤੇ ਵਾਰਾਣਸੀ ਖੇਤਰ ਦੇ ਕਮਿਸ਼ਨਰ ਦੀਪਕ ਅਗਰਵਾਲ ਨੇ ਵਾਰਾਣਸੀ ਦੇ ਜ਼ਿਲਾ ਮਜਿਸਟ੍ਰੇਟ ਕੌਸ਼ਲ ਰਾਜ ਸ਼ਰਮਾ ਦੀ ਹਾਜ਼ਿਰੀ 'ਚ ਪ੍ਰਯੋਗਿਕੀ ਤੌਰ 'ਤੇ ਤਾਜ਼ੀ ਸਬਜ਼ੀਆਂ ਦੇ ਇਕ ਕੰਟੇਨਰ ਨੂੰ ਹਰੀ ਝੰਡੀ ਦਿਖਾ ਕੇ ਜਲ ਮਾਰਗ ਤੋਂ ਰਵਾਨਾ ਕੀਤਾ। ਖੇਤੀਬਾੜੀ ਨਿਰਯਾਤ ਹਬ ਬਣਾਉਣ ਦੀਆਂ ਕੋਸ਼ਿਸ਼ 'ਚ ਏ.ਪੀ.ਈ.ਡੀ.ਏ. ਨੇ ਇਸ ਸਾਲ ਵਾਰਾਣਸੀ 'ਚ ਤਾਜ਼ਾ ਸਬਜ਼ੀਆਂ ਦੇ ਲਈ ਨਿਰਯਾਤ ਪ੍ਰੋਤਸਾਹਤ ਪ੍ਰੋਗਰਾਮ ਅਤੇ ਖਰੀਦਾਰ ਅਤੇ ਵੇਚਣ ਵਾਲੇ ਦੀ ਬੈਠਕ (ਬੀ.ਐੱਸ.ਐੱਮ.) ਦਾ ਆਯੋਜਨ ਕੀਤਾ। ਇਸ 'ਚ ਖੇਤਰ ਦੇ 100 ਕਿਸਾਨ ਅਤੇ ਮੁੰਬਈ, ਕੋਲਕਾਤਾ, ਹੈਦਰਾਬਾਦ ਅਤੇ ਉੱਤਰ ਪ੍ਰਦੇਸ਼ ਦੇ ਨਿਰਯਾਤਕ ਸ਼ਾਮਲ ਹੋਏ।  
ਖਰੀਦਾਰ ਅਤੇ ਵੇਚਣ ਵਾਲੇ ਬੈਠਕ ਐੱਫ.ਪੀ.ਓ. ਅਤੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਮਸ਼ਹੂਰ ਨਿਰਯਾਤਕਾਂ ਨਾਲ ਸੰਪਰਕ ਦਾ ਮੰਚ ਪ੍ਰਦਾਨ ਕਰਦੀ ਹੈ। ਇਸ ਖੇਤਰ ਦੀ ਸਮਰੱਥਾ, ਸਬਜ਼ੀਆਂ ਅਤੇ ਫਲਾਂ ਦੀ ਗੁਣਵੱਤਾ, ਜ਼ਰੂਰੀ ਆਧਾਰਭੂਤ ਸੰਰਚਨਾ ਨੂੰ ਸਮਝਣ 'ਚ ਨਿਰਯਾਤਕਾਂ ਅਤੇ ਖੇਤਰ ਦੇ ਕਿਸਾਨਾਂ ਦੇ ਵਿਚਕਾਰ ਡਾਇਲਾਗ ਕਾਫੀ ਸਹਾਇਕ ਸਾਬਤ ਹੋਏ ਹਨ। ਇਸ ਨਾਲ ਕਿਸਾਨਾਂ ਨੂੰ ਇਹ ਸਮਝਣ 'ਚ ਵੀ ਮਦਦ ਮਿਲੀ ਕਿ ਉਹ ਨਿਰਯਾਤ ਕੀਤੇ ਜਾਣ ਦੇ ਲਾਇਕ ਵੱਖ-ਵੱਖ ਫਸਲ ਉਗਾਉਣ। ਬੈਠਕ 'ਚ ਦੋਵਾਂ ਹਿੱਤਧਾਰਕਾਂ ਦੀ ਸਮੱਸਿਆਵਾਂ 'ਤੇ ਚਰਚਾ ਕੀਤੀ ਗਈ। ਨਿਰਯਾਤਕਾਂ ਨੇ ਉਤਪਾਦ ਗੁਣਵੱਤਾ ਸੁਨਿਸ਼ਚਿਤ ਹੋਣ 'ਤੇ ਖੇਤਰ ਤੋਂ ਸਬਜ਼ੀਆਂ ਅਤੇ ਫਲਾਂ ਦੇ ਨਿਰਯਾਤ 'ਚ ਦਿਲਚਸਪੀ ਦਿਖਾਈ ਹੈ।

Aarti dhillon

This news is Content Editor Aarti dhillon