ਫਰਾਂਸ ਦੀ ਕਾਰ ਕੰਪਨੀ ਰੇਨੋ ਵਿਸ਼ਵ ਪੱਧਰ ''ਤੇ 15,000 ਨੌਕਰੀਆਂ ਕਰੇਗੀ ਖਤਮ

05/29/2020 4:25:32 PM

ਪੈਰਿਸ (ਭਾਸ਼ਾ) : ਫਰਾਂਸ ਦੀ ਕਾਰ ਕੰਪਨੀ ਰੇਨੋ ਨੇ ਸ਼ੁੱਕਰਵਾਰ ਨੂੰ ਵਿਸ਼ਵ ਪੱਧਰ 'ਤੇ 15,000 ਨੌਕਰੀਆਂ ਖ਼ਤਮ ਕੀਤੇ ਜਾਣ ਦਾ ਐਲਾਨ ਕੀਤਾ। ਕੰਪਨੀ ਨੇ ਅਗਲੇ 3 ਸਾਲ ਵਿਚ ਲਾਗਤ ਵਿਚ 2 ਅਰਬ ਯੂਰੋ ਦੀ ਕਮੀ ਕਰਨ ਦੀ ਯੋਜਨਾ ਬਣਾਈ ਹੈ, ਇਹ ਕਦਮ ਉਸੇ ਦਾ ਹਿੱਸਾ ਹੈ। ਰੇਨੋ ਨੇ ਕਿਹਾ ਕਿ ਫ਼ਰਾਂਸ ਵਿਚ 4,600 ਨੌਕਰੀਆਂ, ਜਦੋਂਕਿ ਹੋਰ ਦੇਸ਼ਾਂ ਵਿਚ 10,000 ਤੋਂ ਜ਼ਿਆਦਾ ਰੋਜ਼ਗਾਰ ਵਿਚ ਕਟੌਤੀ ਕੀਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਸਮੂਹ ਦੀ ਉਤਪਾਦਨ ਸਮਰੱਥਾ ਨੂੰ 2019 ਵਿਚ 40 ਲੱਖ ਵਾਹਨ ਤੋਂ ਸੋਧ ਕਰਕੇ 2024 ਤੱਕ 33 ਲੱਖ ਕੀਤਾ ਜਾਵੇਗਾ।

ਬਿਆਨ ਵਿਚ ਕਿਹਾ ਗਿਆ ਹੈ, 'ਵਾਹਨ ਉਦਯੋਗ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ। ਵਾਤਾਵਰਣ ਸੁਰੱਖਿਆ ਦੇ ਹਿਸਾਬ ਨਾਲ ਬਦਲਾਅ ਦੀ ਜ਼ਰੂਰਤ ਨੂੰ ਦੇਖਦੇ ਹੋਏ ਕੰਪਨੀ ਕਦਮ ਚੁੱਕ ਰਹੀ ਹੈ। ਕੰਪਨੀ ਦੇ ਨਿਦੇਸ਼ਕ ਮੰਡਲ ਦੇ ਚੇਅਰਮੈਨ ਜੀਐਨ ਡੋਮਨਿਕ ਸੇਨਾਰਡ ਨੇ ਕਿਹਾ, 'ਜੋ ਬਦਲਾਅ ਕੀਤੇ ਜਾ ਰਹੇ ਹਨ, ਉਹ ਬੁਨਿਆਦੀਆਂ ਹਨ। ਇਸ ਦਾ ਮਕਸਦ ਕੰਪਨੀ ਨੂੰ ਬਾਜ਼ਾਰ ਵਿਚ ਬਨਾਏ ਰੱਖਣਾ ਅਤੇ ਉਸ ਦੇ ਲੰਬੇ ਸਮੇਂ ਦੇ ਵਿਕਾਸ ਨੂੰ ਯਕੀਨੀ ਕਰਨਾ ਹੈ। ਸਮੂਹ ਦੇ ਕਾਮਿਆਂ ਦੀ ਗਿਣਤੀ 1,80,000 ਹੈ। ਕੰਪਨੀ ਨੇ ਮੋਰੱਕੋ ਅਤੇ ਰੋਮਾਨੀਆ ਵਿਚ ਸਮਰੱਥਾ ਵਾਧੇ ਦੀ ਯੋਜਨਾ ਵੀ ਟਾਲ ਦਿੱਤੀ ਹੈ।

ਰੇਨੋ 'ਤੇ ਕੋਰੋਨਾ ਵਾਇਰਸ ਸੰਕਟ ਦਾ ਅਸਰ ਪਿਆ ਹੈ। ਉਸ ਦੀ ਸਹਿਯੋਗੀ ਨਿਸਾਨ ਅਤੇ ਮਿਤਸੁਬਿਸ਼ੀ ਵੱਡੀਆਂ ਵਿਸ਼ਵ ਵਾਹਨ ਕੰਪਨੀਆਂ ਹਨ ਪਰ 2018 ਤੋਂ ਉਸ ਸਮੇਂ ਤੋਂ ਹੀ ਸਮੱਸਿਆ ਵਿਚ ਘਿਰੀ ਹੈ, ਜਦੋਂ ਤੋਂ ਉਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਾਰਲੋਸ ਘੋਸਨ ਦੀ ਗ੍ਰਿਫਤਾਰੀ ਹੋਈ ਹੈ। ਰੇਨੋ ਨੇ 2019 ਵਿਚ ਘਾਟੇ ਦੀ ਸੂਚਨਾ ਦਿੱਤੀ ਸੀ। ਰੇਨੋ ਵਿਚ ਫਰਾਂਸ ਸਰਕਾਰ ਦੀ ਸਭ ਤੋਂ ਵੱਡੀ 15 ਫ਼ੀਸਦੀ ਹਿੱਸੇਦਾਰੀ ਹੈ ਅਤੇ 5 ਅਰਬ ਯੂਰੋ ਕਰਜ ਗਾਰੰਟੀ ਲਈ ਗੱਲਬਾਤ ਕਰ ਰਹੀ ਹੈ। ਵਿੱਤ ਮੰਤਰੀ ਬਰੂਨੋ ਲਾ ਮਾਇਰੇ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਸਮੂਹ ਦੇ ਸਾਹਮਣੇ ਬਾਜ਼ਾਰ ਵਿਚ ਬਣੇ ਰਹਿਣ ਦਾ ਜੋਖਮ ਹੈ।

cherry

This news is Content Editor cherry