ਫਾਰੇਕਸ ਭੰਡਾਰ 605 ਅਰਬ ਡਾਲਰ ਤੱਕ ਪਹੁੰਚਿਆ

06/13/2021 11:34:54 AM

ਮੁੰਬਈ (ਵਾਰਤਾ) - ਭਾਰਤ 600 ਅਰਬ ਡਾਲਰ ਦੇ ਵਿਦੇਸ਼ੀ ਮੁਦਰਾ ਭੰਡਾਰ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ 4 ਜੂਨ ਨੂੰ ਖ਼ਤਮ ਹੋਏ ਹਫ਼ਤੇ ਵਿਚ 6.84 ਅਰਬ ਡਾਲਰ ਦੇ ਵਾਧੇ ਨਾਲ 605.01 ਅਰਬ ਡਾਲਰ ਹੋ ਗਏ। ਇਸ ਤੋਂ ਪਹਿਲਾਂ 28 ਮਈ ਨੂੰ ਖ਼ਤਮ ਹੋਏ ਹਫ਼ਤੇ ਵਿਚ ਇਹ 5.27 ਅਰਬ ਡਾਲਰ ਦੇ ਵਾਧੇ ਦੇ ਨਾਲ 598.16 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ ਸੀ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Air Asia ਦੇ ਰਹੀ 1,177 ਰੁ. 'ਚ ਫਲਾਈਟ ਬੁੱਕ ਕਰਨ ਦਾ ਮੌਕਾ

ਇਹ ਲਗਾਤਾਰ ਨੌਵਾਂ ਹਫਤਾ ਹੈ ਕਿ ਦੇਸ਼ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ ਵਿਚ ਵਾਧਾ ਹੋਇਆ ਹੈ। ਭਾਰਤ 600 ਅਰਬ ਡਾਲਰ ਤੋਂ ਵੱਧ ਦਾ ਵਿਦੇਸ਼ੀ ਮੁਦਰਾ ਲੈਣ ਵਾਲਾ ਪੰਜਵਾਂ ਦੇਸ਼ ਬਣ ਗਿਆ ਹੈ। ਇਸ ਸਬੰਧ ਵਿਚ ਅਸੀਂ ਰੂਸ ਤੋਂ ਥੋੜੇ ਫਰਕ ਨਾਲ ਪਛੜ ਗਏ ਹਾਂ। ਰੂਸ ਕੋਲ 605.20 ਅਰਬ ਡਾਲਰ ਦੇ ਵਿਦੇਸ਼ੀ ਮੁਦਰਾ ਭੰਡਾਰ ਹਨ। ਇਸ ਸੂਚੀ ਵਿਚ ਚੀਨ  3,330 ਅਰਬ ਡਾਲਰ ਨਾਲ ਸਭ ਤੋਂ ਉੱਪਰ ਹੈ। ਜਾਪਾਨ 1,378 ਅਰਬ ਡਾਲਰ ਦੇ ਨਾਲ ਦੂਜੇ ਅਤੇ ਸਵਿਟਜ਼ਰਲੈਂਡ 1,070 ਬਿਲੀਅਨ ਡਾਲਰ ਦੇ ਨਾਲ ਦੂਜੇ ਨੰਬਰ 'ਤੇ ਹੈ।

ਕੇਂਦਰੀ ਬੈਂਕ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਭੰਡਾਰਾਂ ਦਾ ਸਭ ਤੋਂ ਵੱਡਾ ਹਿੱਸਾ ਫੋਰੈਕਸ ਸੰਪਤੀ 4 ਜੂਨ ਨੂੰ ਖ਼ਤਮ ਹੋਏ ਹਫਤੇ ਦੌਰਾਨ 7.36 ਅਰਬ ਡਾਲਰ ਦੀ ਤੇਜ਼ੀ ਨਾਲ 560.89 ਅਰਬ ਡਾਲਰ 'ਤੇ ਪਹੁੰਚ ਗਈ। ਇਸ ਸਮੇਂ ਦੌਰਾਨ ਸੋਨੇ ਦੇ ਭੰਡਾਰ 50.2 ਕਰੋੜ ਡਾਲਰ ਦੀ ਗਿਰਾਵਟ ਨਾਲ 37.60 ਅਰਬ ਡਾਲਰ ਰਹਿ ਗਏ। ਅੰਤਰਰਾਸ਼ਟਰੀ ਮੁਦਰਾ ਫੰਡ ਨਾਲ ਭੰਡਾਰਨ 1.60 ਕਰੋੜ ਡਾਲਰ ਦੀ ਗਿਰਾਵਟ ਨਾਲ 5 ਅਰਬ ਡਾਲਰ ਅਤੇ ਵਿਸ਼ੇਸ਼ ਡਰਾਇੰਗ ਅਧਿਕਾਰਾਂ ਵਿਚ 10 ਲੱਖ ਡਾਲਰ ਦੀ ਗਿਰਾਵਟ ਨਾਲ 1.51 ਅਰਬ ਡਾਲਰ 'ਤੇ ਆ ਗਿਆ  ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

Harinder Kaur

This news is Content Editor Harinder Kaur