ਵਿਦੇਸ਼ੀ ਨਿਵੇਸ਼ਕਾਂ ਨੇ ਕੀਤੀ ਸ਼ੇਅਰ ਬਾਜ਼ਾਰਾਂ ਤੋਂ 4,000 ਕਰੋੜ ਰੁਪਏ ਦੀ ਨਿਕਸੀ

12/10/2017 6:55:43 PM

ਨਵੀਂ ਦਿੱਲੀ—ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤਕ ਦੇਸ਼ ਦੇ ਸ਼ੇਅਰ ਬਾਜ਼ਾਰਾਂ ਤੋਂ 4,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਹੈ। ਇਹ ਨਿਕਾਸੀ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਵੱਧਦੇ ਘਾਟੇ ਵਿਚਾਲੇ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਨਵੰਬਰ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਘਰੇਲੂ ਸ਼ੇਅਰ ਬਾਜ਼ਾਰਾਂ 'ਚ 19,728 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਮਾਰਚ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਇਕਵਟੀ ਬਾਜ਼ਾਰ 'ਚ 30,906 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਡਿਪਾਟੀਜਰੀ ਅੰਕੜੇ ਮੁਤਾਬਕ ਐੱਫ.ਪੀ.ਆਈ. ਨੇ ਅੱਠ ਦਸੰਬਰ ਤਕ ਇਕਵਟੀ ਤੋਂ 4,089 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ। ਹਾਲਾਂਕਿ ਇੰਨ੍ਹਾਂ ਨਿਵੇਸ਼ਕਾਂ ਨੇ ਇਸ ਦੌਰਾਨ ਬਾਜ਼ਾਰ 'ਚ 2,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ। ਮੋਰਨਿੰਗ ਸਟਾਰ ਇੰਡੀਆ ਦੇ ਸੀਨੀਅਨ ਅਧਿਕਾਰੀ ਪ੍ਰਬੰਧਕ ਹਿਮਾਂਸ਼ੂ ਸ਼੍ਰੀਵਾਸਤਵ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਵੱਧਦੇ ਫਿਸਕਲ ਘਾਟੇ ਵਿਚਾਲੇ ਐੱਫ.ਪੀ.ਆਈ. ਨੇ ਫਿਲਹਾਲ ਸਾਵਧਾਨ ਰਵੱਈਆ ਆਪਣਾ ਲਿਆ ਹੈ। ਹਾਲ ਹੀ ਦੇ ਡਾਟਾ ਮੁਤਾਬਕ ਭਾਰਤ ਦਾ ਫਿਸਕਲ ਘਾਟਾ ਅਕਤੂਬਰ ਤਕ ਸਮੂਚੇ ਵਿੱਤ ਸਾਲ ਦਾ ਟੀਚਾ 96.1 ਫੀਸਦੀ ਹੋ ਗਿਆ ਹੈ।