ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 64.9 ਕਰੋੜ ਡਾਲਰ ਘੱਟ ਕੇ 428.96 ਅਰਬ ਡਾਲਰ

09/21/2019 9:08:07 AM

ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 14 ਸਤੰਬਰ ਨੂੰ ਖਤਮ ਹਫਤਾਵਾਰ 'ਚ 64.9 ਕਰੋੜ ਡਾਲਰ ਵਧ ਕੇ 429.96 ਅਰਬ ਡਾਲਰ ਹੋ ਗਿਆ ਹੈ। ਵਿਦੇਸ਼ੀ ਮੁਦਰਾ ਪਰਿਸੰਪਤੀਆਂ ਵਧਣ ਨਾਲ ਕੁੱਲ ਮੁਦਰਾ ਭੰਡਾਰ 'ਚ ਵਾਧਾ ਹੋਇਆ ਹੈ। ਰਿਜ਼ਰਵ ਬੈਂਕ ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਿਛਲੇ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਇਕ ਅਰਬ ਡਾਲਰ ਵਧ ਕੇ 429.608 ਅਰਬ ਡਾਲਰ ਹੋ ਗਿਆ ਸੀ।
ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਇਸ ਸਾਲ ਅਗਸਤ ਮਹੀਨੇ 'ਚ 430.572 ਅਰਬ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਚੁੱਕਾ ਹੈ। ਅੰਕੜਿਆਂ ਮੁਤਾਬਕ ਸਮੀਖਿਆਧੀਨ ਸਮੇਂ 'ਚ ਦੌਰਾਨ ਸੋਨਾ ਰਿਜ਼ਰਵਡ ਭੰਡਾਰ 24.9 ਕਰੋੜ ਡਾਲਰ ਘੱਟ ਕੇ 27.103 ਅਰਬ ਡਾਲਰ ਰਹਿ ਗਿਆ ਹੈ।
ਅੰਕੜਿਆਂ ਮੁਤਾਬਕ ਕੌਮਾਂਤਰੀ ਮੁਦਰਾ ਫੰਡ ਦੇ ਕੋਲ ਵਿਸ਼ੇਸ਼ ਆਹਰਣ ਅਧਿਕਾਰ ਇਸ ਦੌਰਾਨ 20 ਅਰਬ ਡਾਲਰ ਘੱਟ ਕੇ 1,432 ਅਰਬ ਡਾਲਰ ਰਹਿ ਗਿਆ ਹੈ। ਇਸ ਦੌਰਾਨ ਫੰਡ ਦੇ ਕੋਲ ਦੇਸ਼ ਦਾ  ਰਿਜ਼ਰਵਡ ਭੰਡਾਰ 1.1 ਕਰੋੜ ਡਾਲਰ ਵਧ ਕੇ 3.630 ਅਰਬ ਡਾਲਰ 'ਤੇ ਪਹੁੰਚ ਗਿਆ ਹੈ।

Aarti dhillon

This news is Content Editor Aarti dhillon