ਵਿਦੇਸ਼ੀ ਮੁਦਰਾ ਭੰਡਾਰ 381.96 ਅਰਬ ਡਾਲਰ ਦੇ ਰਿਕਾਰਡ ਪੱਧਰ ''ਤੇ

06/24/2017 11:07:52 AM

ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 16 ਜੂਨ ਨੂੰ ਖਤਮ ਹਫਤੇ 'ਚ 79.90 ਕਰੋੜ ਡਾਲਰ ਵੱਧ ਕੇ ਹੁਣ ਤੱਕ ਦੇ ਰਿਕਾਰਡ ਪੱਧਰ 381.96 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 9 ਜੂਨ ਖਤਮ ਹਫਤੇ 'ਚ ਇਹ 1.15 ਕਰੋੜ ਡਾਲਰ ਘੱਟ ਕੇ 381.16 ਡਾਲਰ ਰਿਹਾ ਸੀ।
ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਵਲੋਂ ਜਾਰੀ ਅੰਕੜਿਆਂ ਮੁਤਾਬਕ 16 ਜੂਨ ਨੂੰ ਖਤਮ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਘਟਕ ਵਿਦੇਸ਼ੀ ਮੁਦਰਾ ਪਰਿਸੰਪਤੀ 'ਚ 80.24 ਕਰੋੜ ਡਾਲਰ ਦਾ ਇਜ਼ਾਫਾ ਹੋਇਆ ਹੈ ਅਤੇ ਹਫਤੇ 'ਤੇ ਇਹ 358.08 ਅਰਬ ਡਾਲਰ 'ਤੇ ਰਿਹਾ। ਸੋਨਾ ਭੰਡਾਰ 20.10 ਅਰਬ ਡਾਲਰ 'ਤੇ ਸਥਿਤ ਰਿਹਾ।