ਵਿਦੇਸ਼ੀ ਕਰੰਸੀ ਭੰਡਾਰ ਰਿਕਾਰਡ 490 ਅਰਬ ਡਾਲਰ ਤੋਂ ਪਾਰ

06/05/2020 6:26:17 PM

ਮੁੰਬਈ— ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 29 ਮਈ ਨੂੰ ਖਤਮ ਹਫਤੇ ਦੌਰਾਨ 3.44 ਅਰਬ ਡਾਲਰ ਵੱਧ ਕੇ 493.48 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਇਸ 'ਚ ਲਗਾਤਾਰ ਪੰਜਵੇਂ ਹਫਤੇ ਵਾਧਾ ਹੋਇਆ ਹੈ।

ਇਸ ਤੋਂ ਪਹਿਲਾਂ 22 ਮਈ ਨੂੰ ਖਤਮ ਹਫਤੇ 'ਚ ਇਹ 3.01 ਅਰਬ ਡਾਲਰ ਵੱਧ ਕੇ 490.04 ਅਰਬ ਡਾਲਰ ਰਿਹਾ ਸੀ, ਜੋ ਉਸ ਸਮੇਂ ਦਾ ਸਭ ਤੋਂ ਉੱਚਾ ਪੱਧਰ ਸੀ।

ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਇਸ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਕਰੰਸੀ ਸੰਪਤੀ 'ਚ 29 ਮਈ ਨੂੰ ਖਤਮ ਹੋਏ ਹਫਤੇ ਦੌਰਾਨ 3.50 ਅਰਬ ਡਾਲਰ ਦਾ ਵਾਧਾ ਹੋਇਆ ਅਤੇ 455.21 ਅਰਬ ਡਾਲਰ ਰਿਹਾ। ਇਸ ਦੌਰਾਨ ਸਵਰਣ ਭੰਡਾਰ 9.7 ਕਰੋੜ ਡਾਲਰ ਘੱਟ ਕੇ 32.68 ਅਰਬ ਡਾਲਰ ਰਹਿ ਗਿਆ। ਇਸ ਤੋਂ ਇਲਾਵਾ ਕੌਮਾਂਤਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ 3.1 ਕਰੋੜ ਡਾਲਰ ਵੱਧ ਕੇ 4.16 ਅਰਬ ਡਾਲਰ 'ਤੇ ਪਹੁੰਚ ਗਿਆ, ਜਦੋਂ ਕਿ ਵਿਸ਼ੇਸ਼ ਨਿਕਾਸੀ ਅਧਿਕਾਰ 1.43 ਅਰਬ ਡਾਲਰ 'ਤੇ ਸਥਿਰ ਰਿਹਾ।

Sanjeev

This news is Content Editor Sanjeev