ਵਿਦੇਸ਼ੀ ਮੁਦਰਾ ਭੰਡਾਰ 451 ਅਰਬ ਡਾਲਰ ਦੇ ਉੱਪਰ

12/07/2019 9:46:46 AM

ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 29 ਨਵੰਬਰ ਨੂੰ ਖਤਮ ਹਫਤੇ 'ਚ 2.484 ਅਰਬ ਡਾਲਰ ਦੇ ਵਾਧੇ ਨਾਲ 451.08 ਅਰਬ ਡਾਲਰ ਦੀ ਨਵੀਂ ਉੱਚਾਈ ਨੂੰ ਛੂਹ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਵਲੋਂ ਸ਼ੁੱਕਰਵਾਰ ਨੂੰ ਜਾਰੀ ਹਫਤਾਵਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਹਈ ਹੈ। ਇਸ ਤੋਂ ਪਿਛਲੇ ਹਫਤੇ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 34.7 ਕਰੋੜ ਡਾਲਰ ਵਧ ਕੇ 448.6 ਅਰਬ ਡਾਲਰ 'ਤੇ ਸੀ। ਵੀਰਵਾਰ ਨੂੰ ਪੰਜਵੇਂ ਦੋ ਮਹੀਨਾਵਾਰ ਮੌਦਰਿਕ ਨੀਤੀ ਦੀ ਘੋਸ਼ਣਾ ਕਰਦੇ ਹੋਏ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਅਪ੍ਰੈਲ ਦੇ ਬਾਅਦ ਤੋਂ ਵਿਦੇਸ਼ੀ ਮੁਦਰਾ ਭੰਡਾਰ 38.8 ਅਰਬ ਡਾਲਰ ਤਿੰਨ ਦਸੰਬਰ ਨੂੰ 451.7 ਅਰਬ ਡਾਲਰ ਦੀ ਉੱਚਾਈ ਨੂੰ ਛੂਹ ਗਿਆ ਹੈ। ਸਮੀਖਿਆਧੀਨ ਹਫਤੇ 'ਚ ਵਿਦੇਸ਼ੀ ਮੁਦਰਾ ਅਸਾਮੀਆਂ 26.42 ਕਰੋੜ ਡਾਲਰ ਵਧ ਕੇ 419.367 ਅਰਬ ਡਾਲਰ ਹੋ ਗਈ। ਇਸ ਦੌਰਾਨ ਸੋਨਾ ਰਿਜ਼ਰਵਡ ਭੰਡਾਰ 14.8 ਕਰੋੜ ਡਾਲਰ ਘਟ ਕੇ 26.648 ਅਰਬ ਡਾਲਰ ਰਿਹਾ। ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਕੋਲ ਦੇਸ਼ ਦਾ ਵਿਸ਼ੇਸ਼ ਆਹਰਣ ਅਧਿਕਾਰ ਵੀ, ਹਫਤੇ ਦੇ ਦੌਰਾਨ 40 ਲੱਖ ਡਾਲਰ ਘਟ ਕੇ 1.436 ਅਰਬ ਡਾਲਰ ਰਿਹਾ। ਅੰਕੜਿਆਂ ਮੁਤਾਬਕ ਮੁਦਰਾ ਫੰਡ ਦੇ ਕੋਲ ਦੇਸ਼ ਦੀ ਰਿਜ਼ਰਵਡ ਭੰਡਾਰ ਦੀ ਸਥਿਤੀ ਵੀ 60 ਲੱਖ ਡਾਲਰ ਘੱਟ ਕੇ 3.629 ਅਰਬ ਡਾਲਰ ਰਹਿ ਗਈ।

Aarti dhillon

This news is Content Editor Aarti dhillon