ਵਿਦੇਸ਼ੀ ਕਰੰਸੀ ਭੰਡਾਰ 14 ਹਫ਼ਤਿਆਂ ਦੇ ਉੱਚੇ ਪੱਧਰ ''ਤੇ

01/18/2019 10:34:08 PM

ਮੁੰਬਈ— ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ ਚੌਥੇ ਹਫ਼ਤੇ ਵਧਦਾ ਹੋਇਆ 11 ਜਨਵਰੀ ਨੂੰ ਖ਼ਤਮ ਹਫ਼ਤੇ ਵਿਚ 1.27 ਅਰਬ ਡਾਲਰ ਦੇ ਵਾਧੇ ਨਾਲ 397.35 ਅਰਬ ਡਾਲਰ 'ਤੇ ਪਹੁੰਚ ਗਿਆ ਜੋ 14 ਹਫ਼ਤਿਆਂ ਦਾ ਇਸ ਦਾ ਸਭ ਤੋਂ ਉੱਚਾ ਪੱਧਰ ਹੈ।
ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਜਾਰੀ ਅੰਕੜਿਆਂ ਅਨੁਸਾਰ 11 ਜਨਵਰੀ ਨੂੰ ਖ਼ਤਮ ਹਫ਼ਤੇ ਵਿਚ ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਸ੍ਰੋਤ ਵਿਦੇਸ਼ੀ ਕਰੰਸੀ ਜਾਇਦਾਦ 1.09 ਅਰਬ ਡਾਲਰ ਦੇ ਵਾਧੇ ਨਾਲ 371.38 ਅਰਬ ਡਾਲਰ 'ਤੇ ਪਹੁੰਚ ਗਈ। ਇਸ ਦੌਰਾਨ ਸੋਨਾ ਭੰਡਾਰ 15.44 ਕਰੋੜ ਡਾਲਰ ਦੀ ਤੇਜ਼ੀ ਨਾਲ 21.84 ਅਰਬ ਡਾਲਰ ਹੋ ਗਿਆ।