ਵਿਦੇਸ਼ੀ ਕਰੰਸੀ ਭੰਡਾਰ 457.46 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ

01/04/2020 1:36:20 AM

ਮੁੰਬਈ (ਭਾਸ਼ਾ)-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 27 ਦਸੰਬਰ ਨੂੰ ਖ਼ਤਮ ਹਫ਼ਤੇ ’ਚ 2.520 ਅਰਬ ਡਾਲਰ ਵਧ ਕੇ 457.468 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਿਛਲੇ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ 45.6 ਕਰੋਡ਼ ਡਾਲਰ ਵਧ ਕੇ 454.948 ਅਰਬ ਡਾਲਰ ’ਤੇ ਸੀ।

ਆਰ. ਬੀ. ਆਈ. ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਕਰੰਸੀ ਜਾਇਦਾਦ ’ਚ ਵਾਧੇ ਦੀ ਵਜ੍ਹਾ ਨਾਲ ਵਿਦੇਸ਼ੀ ਕਰੰਸੀ ਭੰਡਾਰ ’ਚ ਤੇਜ਼ੀ ਆਈ ਹੈ। ਵਿਦੇਸ਼ੀ ਕਰੰਸੀ ਜਾਇਦਾਦ 2.203 ਅਰਬ ਡਾਲਰ ਵਧ ਕੇ 424.936 ਅਰਬ ਡਾਲਰ ’ਤੇ ਪਹੁੰਚ ਗਈ। ਇਸ ਦੌਰਾਨ ਸੋਨਾ ਭੰਡਾਰ ਵੀ 26 ਕਰੋਡ਼ ਡਾਲਰ ਵਧ ਕੇ 27.392 ਅਰਬ ਡਾਲਰ ਹੋ ਗਿਆ। ਬੀਤੇ ਹਫ਼ਤੇ ਦੌਰਾਨ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਕੋਲ ਰਾਖਵੀਂ ਪੂੰਜੀ 5.8 ਕਰੋਡ਼ ਡਾਲਰ ਵਧ ਕੇ 3.7 ਅਰਬ ਡਾਲਰ ਅਤੇ ਵਿਸ਼ੇਸ਼ ਨਿਕਾਸੀ ਅਧਿਕਾਰ 20 ਲੱਖ ਡਾਲਰ ਦੀ ਗਿਰਾਵਟ ਨਾਲ 1.441 ਅਰਬ ਡਾਲਰ ’ਤੇ ਰਿਹਾ।

Karan Kumar

This news is Content Editor Karan Kumar