ਵਿਦੇਸ਼ੀ ਕਰੰਸੀ ਭੰਡਾਰ 2.68 ਅਰਬ ਡਾਲਰ ਵਧਿਆ

01/11/2019 10:56:30 PM

ਮੁੰਬਈ-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 4 ਜਨਵਰੀ ਨੂੰ ਖ਼ਤਮ ਹਫ਼ਤੇ ਵਿਚ ਲਗਾਤਾਰ ਤੀਜੀ ਹਫ਼ਤਾਵਾਰੀ ਤੇਜ਼ੀ ਦਰਜ ਕਰਦਾ ਹੋਇਆ 2.68 ਅਰਬ ਡਾਲਰ ਵਧ ਕੇ 396.08 ਅਰਬ ਡਾਲਰ ’ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 28 ਦਸੰਬਰ ਨੂੰ ਖ਼ਤਮ ਹਫ਼ਤੇ ’ਚ ਇਹ 11.64 ਕਰੋੜ ਡਾਲਰ ਵਧ ਕੇ 393.40 ਅਰਬ ਡਾਲਰ ’ਤੇ ਰਿਹਾ ਸੀ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ 4 ਜਨਵਰੀ ਨੂੰ ਖ਼ਤਮ ਹਫ਼ਤੇ ਵਿਚ ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਸਰੋਤ ਵਿਦੇਸ਼ੀ ਕਰੰਸੀ ਜਾਇਦਾਦ 2.21 ਅਰਬ ਡਾਲਰ ਵਧ ਕੇ 370.29 ਅਰਬ ਡਾਲਰ ’ਤੇ ਰਹੀ। ਸੋਨਾ ਭੰਡਾਰ 46.55 ਕਰੋੜ ਡਾਲਰ ਵਧ ਕੇ 26.68 ਅਰਬ ਡਾਲਰ ’ਤੇ ਪਹੁੰਚ ਗਿਆ। ਇੰਟਰਨੈਸ਼ਨਲ ਮੋਨੇਟਰੀ ਫੰਡ ਦੇ ਕੋਲ ਰਾਖਵੀਂ ਰਾਸ਼ੀ ਮਾਮੂਲੀ ਗਿਰਾਵਟ ਲੈ ਕੇ 2.63 ਅਰਬ ਡਾਲਰ ਉੱਤੇ ਅਤੇ ਵਿਸ਼ੇਸ਼ ਨਿਕਾਸੀ ਹੱਕ ਵੀ ਮਾਮੂਲੀ ਘਟ ਕੇ 1.46 ਅਰਬ ਡਾਲਰ ਉੱਤੇ ਰਿਹਾ।