ਭੋਜਨ ਸਪੁਰਦਗੀ ਦਾ ਕੰਮ ਕੋਵਿਡ-19 ਤੋਂ ਪਹਿਲਾਂ ਦੇ ਉੱਚ ਪੱਧਰ ''ਤੇ ਪਹੁੰਚਿਆ : ਜ਼ੋਮੈਟੋ

10/12/2020 6:33:29 PM

ਨਵੀਂ ਦਿੱਲੀ (ਭਾਸ਼ਾ) — ਭਾਰਤੀ ਬਾਜ਼ਾਰ ਵਿਚ ਖਾਣੇ ਦੀ ਸਪੁਰਦਗੀ ਕੋਵਿਡ -19 ਸੰਕਟ ਤੋਂ ਪਹਿਲਾਂ ਦੀ ਸਥਿਤੀ ਵਿਚ ਪਹੁੰਚ ਗਿਆ ਹੈ। ਜ਼ੋਮੈਟੋ ਦੇ ਸੰਸਥਾਪਕ ਅਤੇ ਸੀ.ਈ.ਓ. ਦੀਪਇੰਦਰ ਗੋਇਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਗੋਇਲ ਨੇ ਭੋਜਨ ਦੀ ਸਪੁਰਦਗੀ ਲਈ ਆਉਣ ਵਾਲੇ ਮਹੀਨੇ 'ਚ 15 ਪ੍ਰਤੀਸ਼ਤ ਤੋਂ 25 ਪ੍ਰਤੀਸ਼ਤ ਪ੍ਰਤੀ ਮਹੀਨਾ ਵਾਧੇ ਦੀ ਉਮੀਦ ਕੀਤੀ ਹੈ। ਉਨ੍ਹਾਂ ਨੇ ਟਵੀਟ ਵਿਚ ਕਿਹਾ, “ਆਰਡਰ ਦੇ ਮੱਦੇਨਜ਼ਰ ਦੇਸ਼ ਵਿਚ ਭੋਜਨ ਦੀ ਸਪੁਰਦਗੀ ਕੋਵਿਡ -19 ਸੰਕਟ ਤੋਂ ਪਹਿਲਾਂ ਸਿਖਰ ਪੱਧਰ 'ਤੇ ਪਹੁੰਚ ਗਈ ਹੈ। ਕਈ ਸ਼ਹਿਰਾਂ ਵਿਚ ਇਹ ਕੰਮ ਪ੍ਰੀ-ਕੋਰੋਨਾ ਵਾਇਰਸ ਦੇ 120 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ।'

ਇਹ  ਵੀ ਪੜ੍ਹੋ : Parle G ਨੇ ਲਿਆ ਇਹ ਵੱਡਾ ਫ਼ੈਸਲਾ, ਟੀ.ਵੀ.ਚੈਨਲਾਂ ਨੂੰ ਸੋਚਣ ਲਈ ਕਰੇਗਾ ਮਜ਼ਬੂਰ

ਇੱਕ ਟਵੀਟ ਵਿਚ ਗੋਇਲ ਨੇ ਕਿਹਾ,“'23 ਮਾਰਚ 2020 ਤੋਂ ਜ਼ੋਮੈਟੋ ਨੇ ਕੁਲ 9.2 ਕਰੋੜ ਆਰਡਰ ਦੀ ਡਿਲਵਰੀ ਕੀਤੀ ਹੈ। ਕੰਪਨੀ ਦੇ ਡਿਲਿਵਰੀ ਏਜੰਟਾਂ ਵਲੋਂ ਕੋਰੋਨਾ ਵਾਇਰਸ ਦੇ ਸੰਕਰਮਿਤ ਹੋਣ ਦੀ ਕੋਈ ਘਟਨਾ ਨਹੀਂ ਵਾਪਰੀ ਹੈ।  ਉਨ੍ਹਾਂ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਇਹ ਵੀ ਕਿਹਾ ਸੀ ਕਿ ਲੋਕਾਂ ਨੂੰ ਖਾਣਾ, ਪੈਕ ਖਆਣਾ, ਪ੍ਰਕਿਰਿਆ ਕਰਨ ਅਤੇ ਭੋਜਨ ਡਿਲਵਰੀ ਤੋਂ ਡਰਨ ਦੀ ਕੋਈ ਲੋੜ ਨਹੀਂ। ਲੋਕਾਂ ਨੂੰ ਇਸ ਬਾਰੇ ਸੁਰੱਖਿਅਤ ਅਤੇ ਸਹਿਜ ਮਹਿਸੂਸ ਕਰਨਾ ਚਾਹੀਦਾ ਹੈ।

ਇਹ  ਵੀ ਪੜ੍ਹੋ : ਖ਼ੁਸ਼ਖ਼ਬਰੀ! ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਤੇ ਸੂਬਿਆਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ

Harinder Kaur

This news is Content Editor Harinder Kaur