ਹੁਣ ਫੂਡ ਰਿਟੇਲ ਦੇ ਬਿਜ਼ਨੈੱਸ 'ਚ ਕਿਸਮਤ ਅਜ਼ਮਾਏਗੀ ਫਲਿੱਪਕਾਰਟ

10/16/2019 1:39:17 PM


ਨਵੀਂ ਦਿੱਲੀ—ਭਾਰਤ ਦੀ ਈ-ਕਾਮਰਸ ਕੰਪਨੀ ਫਲਿੱਪਕਾਰਟ ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਦੇ ਮਾਲਕਾਨਾ ਹੱਕ ਵਾਲੀ ਬਣ ਚੁੱਕੀ ਹੈ। ਹੁਣ ਤੁਸੀਂ ਫਲਿੱਪਕਾਰਟ 'ਚ ਆਨਲਾਈਨ ਸ਼ਾਪਿੰਗ ਦੇ ਇਲਾਵਾ ਆਫਲਾਈਨ ਸ਼ਾਪਿੰਗ ਵੀ ਕਰ ਸਕੋਗੇ ਜਿਸ 'ਚ ਤੁਸੀਂ ਖਾਣ-ਪੀਣ ਦਾ ਸਾਮਾਨ ਖਰੀਦ ਸਕਦੇ ਹੋ।
ਦਰਅਸਲ ਮੋਦੀ ਸਰਕਾਰ ਦੇ ਇਕ ਨਿਯਮ ਦੇ ਤਹਿਤ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ 'ਚ ਰਿਟੇਲ ਸੈਕਟਰ ਦੇ ਲਈ ਮਨਜ਼ੂਰੀ ਨਹੀਂ ਲੈਣੀ ਹੈ। ਜਿਸ 'ਚ 100 ਫੀਸਦੀ ਐੱਫ.ਡੀ.ਆਈ. ਹੈ। ਇਸ ਲਈ ਫਲਿੱਪਕਾਰਟ ਕੰਪਨੀ ਰਿਟੇਲ ਫੂਡ ਬਿਜ਼ਨੈੱਸ ਉਤਰ ਗਈ ਹੈ।
ਇਕ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਦੇ ਲਈ ਫਲਿੱਪਕਾਰਟ ਨੇ ਭਾਰਤ 'ਚ ਇਕ ਵੱਖਰੀ ਕੰਪਨੀ Flipkart Farmermart Private Ltd ਨਾਂ ਨਾਲ ਰਜਿਸਟਰਡ ਕਰਵਾਈ ਹੈ। ਕੰਪਨੀ Flipkart Farmermart ਦੇ ਰਾਹੀਂ ਈ-ਕਾਮਰਸ ਕੰਪਨੀ ਪੂਰੀ ਤਰ੍ਹਾਂ ਨਾਲ  ਫੂਡ ਰਿਟੇਲ ਬਿਜ਼ਨੈੱਸ ਨੂੰ ਅਪਰੇਟ ਕਰੇਗੀ। ਕੰਪਨੀ ਦਾ ਇਸ 'ਚ ਆਪਣਾ ਖੁਦ ਦਾ ਲੇਬਲ ਹੋਵੇਗਾ।
ਵਾਲਮਾਰਟ ਦਾ ਫੂਡ ਅਤੇ ਗ੍ਰੋਸਰੀ ਬਿਜ਼ਨੈੱਸ 'ਚ ਦਬਦਬਾ ਹੈ ਜਿਸ ਨਾਲ ਫਲਿੱਪਕਾਰਟ ਨੂੰ ਇਸ 'ਚ ਫਾਇਦਾ ਮਿਲੇਗਾ। ਸੂਤਰਾਂ ਮੁਤਾਬਕ ਫਲਿੱਪਕਾਰਟ ਨੂੰ ਬੋਰਡ ਤੋਂ 2,500 ਕਰੋੜ ਰੁਪਏ ਦਾ ਇੰਵੈਸਟ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਅਮਰੀਕੀ ਰਿਟੇਲਰ ਭਾਰਤ 'ਚ ਪਹਿਲਾਂ ਤੋਂ ਹੀ ਕੈਸ਼ ਐਂਡ ਕੈਰੀ ਬਿਜ਼ਨੈੱਸ ਦੇ ਚਲਾਉਂਦੇ ਹਨ। ਨਾਲ ਹੀ ਕਰਿਆਨਾ ਅਤੇ ਫੂਡ ਸਮੱਗਰੀ ਲਈ ਕਿਸਾਨਾਂ ਨਾਲ ਟਾਈਅੱਪ ਕਰਦੇ ਹਨ।
ਹਾਲੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਫਲਿੱਪਕਾਰਟ ਸਟੋਰ ਖੋਲ੍ਹੇਗਾ ਜਾਂ ਆਨਲਾਈਨ ਵਾਲੇ ਮਾਡਲ 'ਤੇ ਉਤਰੇਗਾ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕੰਪਨੀ ਦੇਸ਼ ਦੇ ਵੱਡੇ ਸ਼ਹਿਰਾਂ 'ਚ ਸਟੋਰ ਖੋਲ੍ਹ ਸਕਦਾ ਹੈ। ਫੂਡ ਅਤੇ ਗ੍ਰੋਸਰੀ ਦੇ ਲਈ ਕੰਪਨੀ ਨੂੰ ਸਟੋਰ ਖੋਲ੍ਹਣਾ ਵਧੀਆ ਹੈ।
ਭਾਰਤ 'ਚ ਆਨਲਾਈਨ ਕਰਿਆਨਾ ਮਾਰਕਿਟ ਅਜੇ ਖੁੱਲ੍ਹ ਹੀ ਰਹੇ ਹਨ। ਇਕ ਰਿਪੋਰਟ ਮੁਤਾਬਕ ਭਾਰਤ 'ਚ 0.15 ਫੀਸਦੀ ਲੋਕ ਆਨਲਾਈਨ ਖਰੀਦਾਰੀ ਕਰਦੇ ਹਨ। ਹਾਲਾਂਕਿ ਮਾਰਕਿਟ ਨੂੰ ਉਮੀਦ ਹੈ ਕਿ ਸਾਲ 2003 ਤੱਕ 68.66 ਫੀਸਦੀ ਲੋਕ ਆਨਲਾਈਨ ਖਰੀਦਾਰੀ ਕਰਨ ਲੱਗਣਗੇ।

Aarti dhillon

This news is Content Editor Aarti dhillon