ਕਲੀਅਰਟ੍ਰਿਪ ਨੂੰ ਖਰੀਦਣ ਦੀ ਤਿਆਰੀ ’ਚ ਫਲਿੱਪਕਾਰਟ, ਇਸ ਹਫਤੇ ਪੂਰੀ ਹੋ ਸਕਦੀ ਹੈ ਡੀਲ

04/15/2021 6:31:37 PM

ਨਵੀਂ ਦਿੱਲੀ (ਭਾਸ਼ਾ) – ਵਾਲਮਾਰਟ ਦੀ ਮਲਕੀਅਤ ਵਾਲੀ ਫਲਿੱਪਕਾਰਟ ਬਹੁਤ ਛੇਤੀ ਟੂਰ ਐਂਡ ਟਰੈਵਲ ਦੇ ਬਿਜ਼ਨੈੱਸ ’ਚ ਦਿਖਾਈ ਦੇ ਸਕਦੀ ਹੈ। ਸੂਤਰਾਂ ਮੁਤਾਬਕ ਕੰਪਨੀ ਨੇ ਕਲੀਅਰਟ੍ਰਿਪ ਨੂੰ ਖਰੀਦਣ ਦੀ ਤਿਆਰੀ ਪੂਰੀ ਕਰ ਲਈ ਹੈ। ਇਹ ਡੀਲ ਆਉਣ ਵਾਲੇ ਕੁਝ ਦਿਨਾਂ ’ਚ ਹੋ ਸਕਦੀ ਹੈ। ਯਾਨੀ ਇਸ ਹਫਤੇ ਹੋ ਸਕਦੀ ਹੈ।

ਰਿਪੋਰਟ ਮੁਤਾਬਕ ਕਲੀਅਰਟ੍ਰਿਪ ਦੀ ਕੀਮਤ 40 ਮਿਲੀਅਨ ਹੈ। ਇਹ ਡੀਲ ਜੇ ਪੂਰੀ ਹੁੰਦੀ ਹੈ ਤਾਂ ਫਲਿੱਪਕਾਰਟ ਸਿੱਧੇ ਤੌਰ ’ਤੇ ਹੋਟਲ ਦੇ ਬਿਜ਼ਨੈੱਸ ’ਚ ਉਤਰ ਜਾਏਗੀ, ਪਹਿਲਾਂ ਉਹ ਸਾਂਝੇਦਾਰੀ ਦੇ ਆਧਾਰ ’ਤੇ ਸੀ।

ਪਿਛਲੇ ਕੁਝ ਮਹੀਨਿਆਂ ਦੌਰਾਨ ਕੁਝ ਕੰਪਨੀਆਂ ਦਰਮਿਆਨ ਵੱਡੀ ਡੀਲ ਹੋਈ ਹੈ। ਟਾਟਾ ਗਰੁੱਪ ਨੇ ਬਿੱਗ ਬਾਸਕੇਟ ਦੀ 64.3 ਫੀਸਦੀ ਹਿੱਸੇਦਾਰੀ ਖਰੀਦ ਗਈ, ਜਦੋਂ ਕਿ ਰਿਲਾਇੰਸ ਨੇ ਫਿਊਚਰ ਗਰੁੱਪ ਨੂੰ ਖਰੀਦਿਆ ਹੈ ਪਰ ਇਹ ਡੀਲ ਹਾਲੇ ਪੂਰੀ ਨਹੀਂ ਹੋ ਸਕਦੀ ਹੈ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ’ਚ ਪੂਰਾ ਮਾਮਲਾ ਚੱਲ ਰਿਹਾ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਅਡਾਨੀ ਗਰੁੱਪ ਅਤੇ ਫਲਿੱਪਕਾਰਟ ਦਰਮਿਆਨ ਲੈਣ-ਦੇਣ ਹੋਇਆ ਹੈ।

Harinder Kaur

This news is Content Editor Harinder Kaur