ਫਲਿੱਪਕਾਰਟ ਨੇ ਜ਼ਰੂਰੀ ਸਾਮਾਨਾਂ ਦੀ ਸਪਲਾਈ ਲਈ ਮੇਰੂ ਨਾਲ ਕੀਤੀ ਸਾਂਝੇਦਾਰੀ

04/30/2020 1:09:57 AM

ਨਵੀਂ ਦਿੱਲੀ—ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਕਿਰਾਨਾ ਸਮੇਤ ਹੋਰ ਜ਼ਰੂਰੀ ਸਾਮਾਨਾਂ ਦੀ ਸਪਲਾਈ ਲਈ ਐਪ ਆਧਾਰਿਤ ਕੈਬ ਸੇਵਾ ਪ੍ਰਦਾਤਾ ਕੰਪਨੀ ਮੇਰੂ ਨਾਲ ਸਾਂਝੇਦਾਰੀ ਕੀਤੀ ਹੈ। ਫਲਿੱਪਕਾਰਟ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ। ਫਲਿੱਪਕਾਰਟ ਇਸ ਤੋਂ ਪਹਿਲਾਂ ਬੇਂਗਲੁਰੂ, ਮੁੰਬਈ ਅਤੇ ਦਿੱਲੀ 'ਚ ਗਾਹਕਾਂ ਨੂੰ ਜ਼ਰੂਰੀ ਸਾਮਾਨਾਂ ਦੀ ਸਪਲਾਈ ਕਰਨ ਲਈ ਊਬੇਰ ਨਾਲ ਇਸ ਤਰ੍ਹਾਂ ਦੀ ਸਾਂਝੇਦਾਰੀ ਕਰ ਚੁੱਕੀ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਦੇਸ਼ ਵਿਆਪੀ ਲਾਕਡਾਊਨ ਦੌਰਾਨ ਲੋਕ ਘਰਾਂ 'ਚੋਂ ਘੱਟ ਨਿਕਲ ਪਾ ਰਹੇ ਹਨ। ਅਜਿਹੇ 'ਚ ਇਸ ਗਠਜੋੜ ਨਾਲ ਉਨ੍ਹਾਂ ਨੂੰ ਜ਼ਰੂਰੀ ਸਾਮਾਨ ਆਸਾਨੀ ਨਾਲ ਘਰਾਂ ਤਕ ਉਪਲੱਬਧ ਹੋਵੇਗਾ। ਇਸ ਨਾਲ ਲੋਕਾਂ ਵਿਚਾਲੇ ਆਪਸੀ ਦੂਰੀ ਬਣਾਏ ਰੱਖਣ 'ਚ ਪ੍ਰਸ਼ਾਸਨ ਦੀ ਵੀ ਮਦਦ ਹੋਵੇਗੀ।

Karan Kumar

This news is Content Editor Karan Kumar