ਫਿਸਕਲ ਘਾਟਾ ਜੁਲਾਈ ਅੰਤ ''ਚ ਬਜਟ ਅਨੁਮਾਨ ਦੇ 77.8 ਫੀਸਦੀ ''ਤੇ

08/31/2019 10:43:55 AM

ਨਵੀਂ ਦਿੱਲੀ—ਸਰਕਾਰ ਦਾ ਫਿਸਕਲ ਘਾਟਾ ਜੁਲਾਈ ਅੰਤ 'ਚ 5.47 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਜੋ ਵਿੱਤੀ ਸਾਲ 2019-20 ਦੇ ਬਜਟ ਅਨੁਮਾਨ ਦਾ 77.8 ਫੀਸਦੀ ਹੈ | ਲੇਖਾ ਮਹਾਕੰਟਰੋਲ (ਸੀ.ਜੀ.ਏ.) ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਜੁਲਾਈ ਦੇ ਆਖੀਰ 'ਚ ਫਿਸਕਲ ਘਾਟਾ ਭਾਵ ਖਰਚ ਅਤੇ ਰਾਜਸਵ ਅੰਤਰ ਦੇ ਜੇਕਰ ਪੂਰੇ ਅੰਕੜੇ ਦੀ ਗੱਲ ਕਰੀਏ ਤਾਂ ਇਹ 5,47,605 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ | ਪਿਛਲੇ ਸਾਲ ਇਸ ਸਮੇਂ 'ਚ ਫਿਸਕਲ ਘਾਟਾ ਪੂਰੇ ਸਾਲ ਦੇ ਬਜਟ ਅਨੁਮਾਨ ਦਾ 86.5 ਫੀਸਦੀ 'ਤੇ ਰਿਹਾ ਸੀ | ਸਰਕਾਰ ਦਾ ਬਜਟ ਅਨੁਮਾਨ ਹੈ ਕਿ 2019-20 ਦੌਰਾਨ ਫਿਸਕਲ ਘਾਟਾ 7.03 ਲੱਖ ਕਰੋੜ ਰੁਪਏ ਦੇ ਆਲੇ-ਦੁਆਲੇ ਰਹੇਗਾ | ਸਰਕਾਰ ਨੇ ਚਾਲੂ ਵਿੱਤੀ ਸਾਲ 'ਚ ਫਿਸਕਲ ਘਾਟੇ ਨੂੰ ਜੀ.ਡੀ.ਪੀ. ਦੇ 3.4 ਫੀਸਦੀ 'ਤੇ ਸੀਮਿਤ ਰੱਖਣ ਦਾ ਟੀਚਾ ਰੱਖਿਆ ਹੈ | ਸੀ.ਡੀ.ਏ. ਦੇ ਅੰਕੜੇ ਦੇ ਮੁਤਾਬਕ ਅਪ੍ਰੈਲ-ਜੁਲਾਈ ਦੇ ਦੌਰਾਨ ਸਰਕਾਰ ਨੂੰ ਪ੍ਰਾਪਤ ਰਾਜਸਵ ਪਿਛਲੇ ਸਾਲ ਦੀ ਸਮਾਨ ਸਮੇਂ ਦੀ ਤੁਲਨਾ 'ਚ ਬਜਟ ਅਨੁਮਾਨ ਦੇ 19.5 ਫੀਸਦੀ 'ਤੇ ਅਪਰਿਵਰਤਿਤ ਹੈ | ਸਰਕਾਰ ਨੂੰ ਜੁਲਾਈ ਅੰਤ ਤੱਕ 3.82 ਲੱਖ ਕਰੋੜ ਦੇ ਰਾਜਸਵ ਦੀ ਪ੍ਰਾਪਤੀ ਹੋਈ | ਉੱਧਰ ਪੂੰਜੀਗਤ ਖਰਚ ਬਜਟ ਅਨੁਮਾਨ ਦੀ ਤੁਲਨਾ 'ਚ 31.8 ਫੀਸਦੀ ਰਿਹਾ ਹੈ | ਵਿੱਤੀ ਸਾਲ 2018-19 ਦੀ ਸਮਾਨ ਸਮੇਂ ਦੀ ਤੁਲਨਾ 'ਚ ਇਹ ਅੰਕੜਾ 37.1 ਫੀਸਦੀ ਸੀ | ਕੁੱਲ ਅੰਕੜਿਆਂ 'ਚ ਗੱਲ ਕੀਤੀ ਜਾਵੇ ਤਾਂ ਅਪ੍ਰੈਲ-ਜੁਲਾਈ ਦੇ ਦੌਰਾਨ ਸਰਕਾਰ ਦਾ ਪੂੰਜੀਗਤ ਖਰਚ 9.47 ਲੱਖ ਕਰੋੜ ਰੁਪਏ ਰਿਹਾ | ਸਰਕਾਰ ਨੇ ਚਾਲੂ ਵਿੱਤੀ ਸਾਲ ਦੇ ਲਈ 27.86 ਲੱਖ ਕਰੋੜ ਰੁਪਏ ਦੀ ਪੂੰਜੀਗਤ ਖਰਚ ਦਾ ਟੀਚਾ ਰੱਖਿਆ ਹੈ |

Aarti dhillon

This news is Content Editor Aarti dhillon