Hero MotoCorp ਦੇ ਮਾਲਕ ਪਵਨ ਮੁੰਜਾਲ ਖ਼ਿਲਾਫ਼ FIR ਦਰਜ, ਸ਼ੇਅਰਾਂ 'ਚ ਭਾਰੀ ਗਿਰਾਵਟ

10/09/2023 6:03:48 PM

ਬਿਜ਼ਨੈੱਸ ਡੈਸਕ— ਦੇਸ਼ ਦੀ ਮਸ਼ਹੂਰ ਦੋਪਹੀਆ ਵਾਹਨ ਕੰਪਨੀ ਹੀਰੋ ਮੋਟੋਕਾਰਪ ਦੇ ਚੇਅਰਮੈਨ ਪਵਨ ਮੁੰਜਾਲ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਿੱਲੀ ਪੁਲਸ ਨੇ ਉਹਨਾਂ ਦੇ ਖ਼ਿਲਾਫ਼ ਧੋਖਾਧੜੀ ਅਤੇ ਜਾਲਸਾਜ਼ੀ ਦਾ ਮਾਮਲਾ ਦਰਜ ਕੀਤਾ ਹੈ। ਇਸ ਖ਼ਬਰ ਦੇ ਕਾਰਨ ਸੋਮਵਾਰ 9 ਅਕਤੂਬਰ 2023 ਦੇ ਵਪਾਰਕ ਸੈਸ਼ਨ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਕੰਪਨੀ ਦਾ ਸਟਾਕ 3.50 ਫ਼ੀਸਦੀ ਤੋਂ ਜ਼ਿਆਦਾ ਫਿਸਲ ਕੇ 2924 ਰੁਪਏ 'ਤੇ ਆ ਗਿਆ। ਪਵਨ ਮੁੰਜਾਲ ਦੇ ਖ਼ਿਲਾਫ਼ 5 ਅਕਤੂਬਰ ਨੂੰ ਐੱਫਆਈਆਰ ਦਰਜ ਕੀਤੀ ਗਈ ਸੀ। 

ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਦੱਸ ਦੇਈਏ ਕਿ ਪਵਨ ਮੁੰਜਾਲ 'ਤੇ 5.94 ਕਰੋੜ ਰੁਪਏ ਦੇ ਫਰਜ਼ੀ ਬਿੱਲ ਬਣਾ ਕੇ 55.5 ਲੱਖ ਰੁਪਏ ਦਾ ਟੈਕਸ ਕ੍ਰੈਡਿਟ ਲੈਣ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਈਡੀ ਨੇ ਅਗਸਤ 'ਚ ਦਿੱਲੀ ਅਤੇ ਗੁਰੂਗ੍ਰਾਮ 'ਚ ਮੁੰਜਾਲ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਸੀ। ਈਡੀ ਨੇ ਉਸ ਖ਼ਿਲਾਫ਼ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਸੀ। 

ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ

ਦਿੱਲੀ ਪੁਲਸ ਦੀ ਐੱਫਆਈਆਰ ਦੇ ਅਨੁਸਾਰ, ਹੀਰੋ ਮੋਟੋਕਾਰਪ ਉੱਤੇ ਸਾਲ 2009 ਅਤੇ 2010 ਵਿੱਚ 5,94,52,525 ਰੁਪਏ ਦੇ ਫਰਜ਼ੀ ਬਿੱਲ ਬਣਾਉਣ ਅਤੇ ਉਨ੍ਹਾਂ ਉੱਤੇ 55,51,777 ਰੁਪਏ ਦਾ ਸਰਵਿਸ ਟੈਕਸ ਕ੍ਰੈਡਿਟ ਲੈਣ ਦਾ ਦੋਸ਼ ਹੈ। ਇਸ ਤਰ੍ਹਾਂ ਕੰਪਨੀ ਨੇ ਆਮਦਨ ਕਰ ਵਿਭਾਗ, ਭਾਰਤ ਸਰਕਾਰ ਅਤੇ ਸ਼ਿਕਾਇਤਕਰਤਾ ਕੰਪਨੀ ਨਾਲ ਧੋਖਾਧੜੀ ਕੀਤੀ। ਸ਼ਿਕਾਇਤ ਕਰਨ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਉਸਨੇ 2009 ਅਤੇ 2010 ਵਿੱਚ ਕਦੇ ਵੀ ਅਜਿਹੇ ਬਿੱਲ ਜਾਰੀ ਨਹੀਂ ਕੀਤੇ। ਹੀਰੋ ਮੋਟੋਕਾਰਪ ਦਾ ਗਠਨ 27 ਜੁਲਾਈ, 2011 ਨੂੰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur