ਇਸ ਬੈਂਕ ਨੇ ਬੱਚਿਆਂ ਲਈ ਲਾਂਚ ਕੀਤਾ 'ਭਵਿੱਖ ਬਚਤ ਖਾਤਾ', ਮਿਲਣਗੇ ਕਈ ਫ਼ਾਇਦੇ

07/08/2020 12:25:04 PM

ਨਵੀਂ ਦਿੱਲੀ : ਫਿਨੋ ਪੇਮੈਂਟਸ ਬੈਂਕ ਲਿਮਿਟਡ ਨੇ 10 ਤੋਂ 18 ਸਾਲ ਦੇ ਬੱਚਿਆਂ ਲਈ 'ਭਵਿੱਖ ਬਚਤ ਖਾਤਾ' ਲਾਂਚ ਕੀਤਾ ਹੈ। ਇਸ ਖ਼ਾਤੇ ਨੂੰ ਮਾਮੂਲੀ ਰਕਮ ਨਾਲ ਖੁੱਲ੍ਹਵਾਇਆ ਜਾ ਸਕਦਾ ਹੈ। ਬੈਂਕ ਨੇ ਅਜੇ ਭਵਿੱਖ ਬਚਤ ਖਾਤੇ ਨੂੰ ਯੂ.ਪੀ., ਬਿਹਾਰ ਅਤੇ ਮੱਧ ਪ੍ਰਦੇਸ਼ ਵਿਚ ਸ਼ੁਰੂ ਕੀਤਾ ਹੈ। ਇਸ ਨੂੰ ਹੋਲੀ-ਹੋਲੀ ਦੂਜੇ ਸੂਬਿਆਂ ਵਿਚ ਵੀ ਪੇਸ਼ ਕੀਤਾ ਜਾਏਗਾ। 2011 ਦੀ ਜਨਗਣਨਾ ਦਾ ਹਵਾਲਾ ਦਿੰਦੇ ਹੋਏ ਬੈਂਕ ਨੇ ਕਿਹਾ ਕਿ ਭਾਰਤ ਦੀ ਆਬਾਦੀ ਵਿਚ 10-19 ਸਾਲ ਦੀ ਉਮਰ ਵਾਲਿਆਂ ਦੀ ਜਨਸੰਖਿਆ 25 ਕਰੋੜ ਹੈ। 2021 ਵਿਚ ਇਹ ਹੋਰ ਵਧ ਸਕਦੀ ਹੈ। ਇਨ੍ਹਾਂ ਵਿਚੋਂ 70 ਫ਼ੀਸਦੀ ਪੇਂਡੂ ਖੇਤਰਾਂ ਵਿਚ ਰਹਿੰਦੇ ਹਨ। ਇਸ ਲਿਹਾਜ ਨਾਲ ਪੇਂਡੂ ਆਧਾਰ ਫਿਨੋ ਪੇਮੈਂਟਸ ਬੈਂਕ ਲਈ ਇਹ ਵੱਡਾ ਮੌਕਾ ਹੈ।



ਇਸ ਖਾਤੇ 'ਤੇ ਕਈ ਤਰ੍ਹਾਂ ਦੇ ਲਾਭ ਮਿਲਣਗੇ
ਇਸ ਵਿਚ ਮਿਨੀਮਮ ਅਕਾਊਂਟ ਬੈਲੇਂਸ ਰੱਖਣਾ ਜ਼ਰੂਰੀ ਨਹੀਂ ਹੋਵੇਗਾ। ਇਸ ਦੇ ਨਾਲ ਹੀ ਫ੍ਰੀ ਵਿਚ ਡੈਬਿਟ ਕਾਰਡ ਮਿਲੇਗਾ, ਜਿਸ ਦਾ ਇਸਤੇਮਾਲ ਆਧਾਰ ਅਥਾਰਟੀਕੇਸ਼ਨ ਜ਼ਰੀਏ ਸਿਰਫ ਏ.ਟੀ.ਐੱਮ. 'ਤੇ ਕੈਸ਼ ਨਿਕਾਸੀ ਲਈ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਨਾਬਾਲਗ ਦਾ ਇਕ ਮੋਬਾਇਲ ਨੰਬਰ ਹੋਣਾ ਜ਼ਰੂਰੀ ਹੈ, ਜੋ ਮਾਪਿਆਂ ਦੇ ਨੰਬਰ ਤੋਂ ਇਲਾਵਾ ਹੋਵੇ। ਬੱਚੇ ਦੇ 18 ਸਾਲ ਦੇ ਹੁੰਦੇ ਹੀ ਭਵਿੱਖ ਬਚਤ ਖ਼ਾਤਾ ਰੈਗੂਲਰ ਸੇਵਿੰਗਸ ਅਕਾਊਂਟ ਵਿਚ ਅਪਗ੍ਰੇਡ ਹੋ ਜਾਏਗਾ। ਇਸ ਲਈ ਦੁਬਾਰਾ ਅਪਡੇਟ ਜਾਣਕਾਰੀ ਨਾਲ ਕੇ.ਵਾਈ.ਸੀ. ਕਰਾਉਣੀ ਹੋਵੇਗੀ।

ਸਰਕਾਰੀ ਯੋਜਨਾਵਾਂ ਦਾ ਮਿਲੇਗਾ ਲਾਭ
ਭਵਿੱਖ ਬਚਤ ਖਾਤੇ ਦਾ ਇਸਤੇਮਾਲ ਕਈ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਕੀਤਾ ਜਾ ਸਕਦਾ ਹੈ। ਇਸ ਵਿਚ ਸਕਾਲਰਸ਼ਿੱਪ ਅਤੇ ਡੀ.ਬੀ.ਟੀ. ਸਬਸਿਡੀ ਦੀ ਰਕਮ ਸ਼ਾਮਲ ਹੈ। ਫਿਨੋ ਪੈਮੇਂਟਸ ਬੈਂਕ ਦਾ ਟੀਚਾ ਵਿੱਤੀ ਸਾਲ 2021 ਦੇ ਆਖ਼ੀਰ ਤੱਕ 1 ਲੱਖ ਬਚਤ ਖਾਤੇ ਖੋਲ੍ਹਣ ਦਾ ਹੈ। ਬੱਚਿਆਂ ਦੇ ਬਾਲਗ ਹੁੰਦੇ ਹੀ ਖ਼ਾਤਾਧਾਰਕ ਆਪਣੇ ਵਿੱਤੀ ਟੀਚਿਆਂ ਦੀ ਚੰਗੀ ਯੋਜਨਾ ਬਣਾ ਸਕਦਾ ਹੈ।

ਫਿਨੋ ਪੇਮੈਂਟਸ ਬੈਂਕ ਲਿਮਿਟਡ ਦੇ ਸੀ.ਓ.ਓ. ਆਸ਼ੀਸ਼ ਆਹੂਜਾ ਮੁਤਾਬਕ ਭਾਰਤ ਦੀ ਤਾਕਤ ਉਸ ਦੀ ਨੌਜਵਾਨ ਆਬਾਦੀ ਹੈ। ਹੋਰ ਦੂਜੇ ਸਕਿੱਲ ਸਿੱਖਣ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਬੱਚੇ ਸ਼ੁਰੂਆਤ ਤੋਂ ਬੈਂਕਿੰਗ ਦੇ ਬਾਰੇ ਵਿਚ ਜਾਣਕਾਰੀ ਰੱਖਣ। ਇਹ ਖਾਤਾ ਆਧਾਰ ਜ਼ਰੀਏ ਖੋਲ੍ਹਿਆ ਜਾਏਗਾ। ਨਾਲ ਹੀ ਇਹ ਮਾਪਿਆਂ ਲਈ ਬੱਚਿਆਂ ਵਿਚ ਬਚਤ ਦੀ ਆਦਤ ਵਿਕਸਿਤ ਕਰਨ ਲਈ ਸਹੀ ਹੋਵੇਗਾ।

cherry

This news is Content Editor cherry