ਵਿੱਤੀ ਸਾਲ 2023-24 ''ਚ ਡਾਇਰੈਕਟ ਟੈਕਸ ਕਲੈਕਸ਼ਨ ’ਚ 22 ਫ਼ੀਸਦੀ ਦਾ ਆਇਆ ਉਛਾਲ

11/11/2023 1:11:27 PM

ਨਵੀਂ ਦਿੱਲੀ (ਭਾਸ਼ਾ)– ਮੌਜੂਦਾ ਵਿੱਤੀ ਸਾਲ 2023-24 ਵਿਚ ਡਾਇਰੈਕਟ ਟੈਕਸ ਕਲੈਕਸ਼ਨ ’ਚ 22 ਫ਼ੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। 1 ਅਪ੍ਰੈਲ ਤੋਂ 9 ਨਵੰਬਰ ਦੀ ਮਿਆਦ ’ਚ 10.60 ਲੱਖ ਕਰੋੜ ਰੁਪਏ ਡਾਇਰੈਕਟ ਟੈਕਸ ਕਲੈਕਸ਼ਨ ਰਿਹਾ ਹੈ। ਮੌਜੂਦਾ ਵਿੱਤੀ ਸਾਲ ਲਈ ਬਜਟ ’ਚ ਤੈਅ ਟੀਚੇ ਦਾ 58 ਫ਼ੀਸਦੀ ਡਾਇਰੈਕਟ ਟੈਕਸ ਸਰਕਾਰ ਦੀ ਝੋਲੀ ’ਚ ਆ ਚੁੱਕਾ ਹੈ। ਸੀ. ਬੀ. ਡੀ. ਟੀ. ਨੇ ਡਾਇਰੈਕਟ ਟੈਕਸ ਕਲੈਕਸ਼ਨ ਦਾ ਆਰਜ਼ੀ ਡਾਟਾ ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਮੌਜੂਦਾ ਵਿੱਤੀ ਸਾਲ 2023-24 ਵਿਚ 9 ਨਵੰਬਰ 2023 ਤੱਕ ਡਾਇਰੈਕਟ ਟੈਕਸ ਕਲੈਕਸ਼ਨ ’ਚ ਸਥਿਰ ਗ੍ਰੋਥ ਦੇਖਣ ਨੂੰ ਮਿਲੀ ਹੈ। 

ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ਭਰ 'ਚ ਵਿਕਿਆ 27,000 ਕਰੋੜ ਦਾ ਸੋਨਾ, ਚਾਂਦੀ ਦੀ ਵੀ ਹੋਈ ਜ਼ੋਰਦਾਰ ਵਿਕਰੀ

ਦੱਸ ਦੇਈਏ ਕਿ ਡਾਇਰੈਕਟ ਟੈਕਸ ਕਲੈਕਸ਼ਨ 12.37 ਲੱਖ ਕਰੋੜ ਰੁਪਏ ਰਹੀ ਹੈ, ਜੋ ਬੀਤੇ ਵਿੱਤੀ ਸਾਲ ਦੇ ਮੁਕਾਬਲੇ 17.59 ਫ਼ੀਸਦੀ ਜ਼ਿਆਦਾ ਰਹੀ ਹੈ। ਟੈਕਸਪੇਅਰਸ ਨੂੰ ਜੋ ਰਿਫੰਡ ਜਾਰੀ ਕੀਤਾ ਗਿਆ ਹੈ, ਉਸ ਨੂੰ ਛੱਡ ਦਿਓ ਤਾਂ ਨੈੱਟ ਡਾਇਰੈਕਟ ਟੈਕਸ ਕਲੈਕਸ਼ਨ 10.6 ਲੱਖ ਕਰੋੜ ਰੁਪਏ ਰਿਹਾ ਹੈ, ਜੋ ਬੀਤੇ ਵਿੱਤੀ ਸਾਲ 2022-23 ’ਚ ਇਸੇ ਮਿਆਦ ਦੇ ਮੁਕਾਬਲੇ 22 ਫ਼ੀਸਦੀ ਵੱਧ ਰਿਹਾ ਹੈ। ਸੀ. ਬੀ. ਡੀ. ਟੀ. ਦੇ ਕੁੱਲ ਡਾਇਰੈਕਟ ਟੈਕਸ ਕਲੈਕਸ਼ਨ 2023-24 ਦੇ ਬਜਟ ਅਨੁਮਾਨ ਦਾ 58.15 ਫ਼ੀਸਦੀ ਰਿਹਾ ਹੈ। 

ਇਹ ਵੀ ਪੜ੍ਹੋ - ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ

ਦੂਜੇ ਪਾਸੇ ਡਾਇਰੈਕਟ ਟੈਕਸ ਕਲੈਕਸ਼ਨ ’ਚ ਕਾਰਪੋਰੇਟ ਇਨਕਮ ਟੈਕਸ ਵਿਚ 7.13 ਫ਼ੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ, ਜਦ ਕਿ ਨਿੱਜੀ ਆਮਦਨ ਟੈਕਸ ’ਚ 28.29 ਫ਼ੀਸਦੀ ਦਾ ਉਛਾਲ ਰਿਹਾ ਹੈ। ਜੇ ਸਕਿਓਰਿਟੀ ਟ੍ਰਾਂਜੈਕਸ਼ਨ ਟੈਕਸ ਨੂੰ ਇਸ ਵਿਚ ਜੋੜ ਦੇਈਏ ਤਾਂ ਕੁੱਲ ਨਿੱਜੀ ਆਮਦਨ ਕਰ ਟੈਕਸ ਕਲੈਕਸ਼ਨ ’ਚ 27.98 ਫ਼ੀਸਦੀ ਦਾ ਉਛਾਲ ਰਿਹਾ ਹੈ। ਆਮਦਨ ਕਰ ਵਿਭਾਗ ਨੇ ਇਸ ਦੌਰਾਨ ਇਕ ਅਪ੍ਰੈਲ ਤੋਂ 9 ਨਵੰਬਰ 2023 ਦਰਮਿਆਨ 1.77 ਲੱਖ ਕਰੋੜ ਰੁਪਏ ਦਾ ਰਿਫੰਡ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ - ਅੱਜ ਦੇ ਦਿਨ ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur