ਵਿੱਤ ਮੰਤਰੀ ਕਰਨਗੇ ਪ੍ਰੈੱਸ ਕਾਨਫਰੈਂਸ, ਅਰਥਵਿਵਸਥਾ ਨੂੰ ਪਟੜੀ ''ਤੇ ਲਿਆਉਣ ਲਈ ਹੋ ਸਕਦੇ ਹਨ ਖਾਸ ਐਲਾਨ

08/23/2019 5:14:10 PM

 

ਨਵੀਂ ਦਿੱਲੀ — ਦੇਸ਼ ਦੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਵੱਡਾ ਐਲਾਨ ਕਰ ਸਕਦੀ ਹੈ। ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਸ਼ਾਮ 5 ਵਜੇ ਹੋਣ ਵਾਲੀ ਪ੍ਰੈੱਸ ਕਾਨਫਰੈਂਸ 'ਚ ਵਿੱਤ ਮੰਤਰੀ ਰਾਹਤ ਪੈਕੇਜ ਨੂੰ ਲੈ ਕੇ ਵੱਡੇ ਐਲਾਨ ਕਰ ਸਕਦੀ ਹੈ। ਇਸ 'ਚ ਖਾਸ ਤੌਰ 'ਤੇ ਆਟੋ ਅਤੇ ਰਿਐਲਿਟੀ ਸੈਕਟਰ ਲਈ ਖਾਸ ਘੋਸ਼ਨਾਵਾਂ ਕੀਤੀਆਂ ਜਾ ਸਕਦੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ 4 ਵੱਡੇ ਸੈਕਟਰਸ ਲਈ ਰਾਹਤ ਪੈਕੇਜ ਦਾ ਐਲਾਨ ਹੋ ਸਕਦਾ ਹੈ। ਇਸ ਵਿਚ ਖਾਸ ਤੌਰ 'ਤੇ ਵਿੱਤੀ ਸੈਕਟਰ, ਐਮ.ਐਸ.ਐਮ.ਈ. , ਰਿਅਲ ਅਸਟੇਟ, ਬੈਂਕ ਅਤੇ ਐਨ.ਬੀ.ਐਫ.ਸੀ. ਨੂੰ ਲੈ ਕੇ ਖੁਸ਼ਖਬਰੀ ਆ ਸਕਦੀ ਹੈ। 

ਵਿਦੇਸ਼ੀ ਨਿਵੇਸ਼ਕਾਂ ਲਈ ਸ਼ਰਤਾਂ ਆਸਾਨ ਕੀਤੀਆਂ ਜਾਣਗੀਆਂ

- ਸੂਤਰਾਂ ਮੁਤਾਬਕ ਫਾਇਨਾਸ਼ਿਅਲ ਮਾਰਕਿਟ ਲਈ ਵੀ ਸਰਕਾਰ ਕਦਮ ਚੁੱਕੇਗੀ ਅਤੇ ਵਿਦੇਸ਼ੀ ਪੋਰਟਫੋਲਿਓ ਨਿਵੇਸ਼(FPI) ਨੂੰ ਸਰਚਾਰਜ ਤੋਂ ਰਾਹਤ ਮਿਲ ਸਕਦੀ ਹੈ। 

- ਜ਼ਿਕਰਯੋਗ ਹੈ ਕਿ ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ  ਸਾਲਾਨਾ 2 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਵਾਲੇ ਲੋਕਾਂ 'ਤੇ ਸਰਚਾਰਜ ਵਧਾ ਦਿੱਤਾ ਸੀ। ਵਿਦੇਸ਼ੀ ਨਿਵੇਸ਼ਕ ਵੀ ਸ਼ਰਤਾਂ ਅਸਾਨ ਹੋਣ ਦੀ ਉਮੀਦ ਕਰ ਰਹੇ ਹਨ।