ਜਾਣੋ ਹੁਣ ਤੱਕ ਕਿਹੜੇ ਵਿੱਤ ਮੰਤਰੀ ਨੇ ਦਿੱਤਾ ਸਭ ਤੋਂ ਲੰਬਾ ਭਾਸ਼ਣ

02/01/2020 5:56:09 PM

ਨਵੀਂ ਦਿੱਲੀ—2020 ਦਾ ਆਮ ਬਜਟ ਅੱਜ ਵਿੱਤ ਮੰਤਰੀ ਸੀਤਾਰਮਨ ਵਲੋਂ ਪੇਸ਼ ਕੀਤਾ ਗਿਆ ਹੈ। ਅਜਿਹੇ 'ਚ ਅਸੀਂ ਤੁਹਾਨੂੰ ਅੱਜ ਬਜਟ ਦੇ ਇਤਿਹਾਸ ਨਾਲ ਜੁੜੇ ਕੁਝ ਅਜਿਹੇ ਸਵਾਲਾਂ ਦੇ ਜਵਾਬ ਦੇ ਰਹੇ ਹਨ ਜਿਨ੍ਹਾਂ ਦੇ ਬਾਰੇ 'ਚ ਤੁਹਾਨੂੰ ਜਾਣਕਾਰੀ ਨਹੀਂ ਹੋਵੇਗੀ।


1951 ਤੋਂ ਲੈ ਕੇ ਹੁਣ ਤੱਕ ਕੁੱਲ ਕਿੰਨੀ ਵਾਰ ਬਜਟ ਪੇਸ਼ ਹੋ ਚੁੱਕਾ ਹੈ?
1951 ਤੋਂ ਲੈ ਕੇ ਮਈ 2019 ਤੱਕ ਕੁੱਲ 51 ਵਾਰ ਬਜਟ ਪੇਸ਼ ਹੋ ਚੁੱਕਾ ਹੈ।


1951 ਤੋਂ ਹੁਣ ਤੱਕ ਕੁੱਲ ਕਿੰਨੇ ਵਿੱਤ ਮੰਤਰੀ ਬਜਟ ਨੂੰ ਪੇਸ਼ ਕਰ ਚੁੱਕੇ ਹਨ?
ਨੌ ਵਿੱਤ ਮੰਤਰੀ ਬਜਟ ਨੂੰ 1951 ਤੋਂ ਲੈ ਕੇ ਮਈ 2019 ਤੱਕ ਪੇਸ਼ ਕਰ ਚੁੱਕੇ ਹਨ। ਇਨ੍ਹਾਂ ਦੇ ਨਾਂ ਹਨ...


ਸੀਡੀ ਦੇਸ਼ਮੁੱਖ (1951-57)
ਮੋਰਾਰਜੀ ਦੇਸਾਈ (1959-64,1967-70)
ਵਾਈ ਬੀ ਚੁਵਾਨ (1971-75)
ਵੀ.ਪੀ. ਸਿੰਘ (1985-1987)
ਮਨਮੋਹਨ ਸਿੰਘ (1991-96)


ਯਸ਼ਵੰਤ ਸਿਨਹਾ (1998-2004)
ਪੀ. ਚਿਦੰਬਰਮ (1996-98, 2013-14)


ਪ੍ਰਣਬ ਮੁਖਰਜੀ (1982-85, 2009-13)

ਅਰੁਣ ਜੇਤਲੀ (2014-19)


ਕਿਸ ਦਾ ਭਾਸ਼ਣ ਸਭ ਤੋਂ ਲੰਬਾ ਸੀ?
ਮਨਮੋਹਨ ਸਿੰਘ ਵਲੋਂ 1991 'ਚ ਦਿੱਤਾ ਗਿਆ ਬਜਟ ਭਾਸ਼ਣ ਸਭ ਤੋਂ ਲੰਬਾ ਸੀ। ਇਹ 18700 ਸ਼ਬਦਾਂ ਦਾ ਸੀ। ਇਸ ਦੇ ਬਾਅਦ ਯਸ਼ਵੰਤ ਸਿਨਹਾ ਦਾ ਭਾਸ਼ਣ ਸੀ ਜੋ 15700 ਸ਼ਬਦਾਂ ਦਾ ਸੀ।
ਸਭ ਤੋਂ ਛੋਟਾ ਭਾਸ਼ਣ ਕਿਸ ਵਿੱਤ ਮੰਤਰੀ ਦਾ ਸੀ?
ਸਭ ਤੋਂ ਛੋਟਾ ਬਜਟ ਭਾਸ਼ਣ ਵਾਈ ਬੀ ਚੁਵਾਨ ਦਾ ਸੀ, ਜੋ ਸਿਰਫ 9300 ਸ਼ਬਦਾਂ ਦਾ ਸੀ। ਦੂਜੇ ਸਥਾਨ 'ਤੇ ਛੋਟਾ ਭਾਸ਼ਣ ਮੋਰਾਰਜੀ ਦੇਸਾਈ ਨੇ 10 ਹਜ਼ਾਰ ਸ਼ਬਦਾਂ ਦਾ ਪੇਸ਼ ਕੀਤਾ ਸੀ।
ਨਿਰਮਲਾ ਸੀਤਾਰਮਨ ਦਾ ਬਜਟ ਭਾਸ਼ਣ ਕਿੰਨੇ ਸ਼ਬਦਾਂ ਦਾ ਸੀ?
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹੁਣ ਤੱਕ ਇਕ ਵਾਰ ਬਜਟ ਪੇਸ਼ ਕੀਤਾ ਹੈ, ਜੋ ਕਿ 11 ਹਜ਼ਾਰ ਸ਼ਬਦਾਂ ਦਾ ਸੀ।
ਕਿਉਂ ਹਿੰਦੀ 'ਚ ਵੀ ਛੱਪਦਾ ਹੈ ਭਾਸ਼ਣ?
ਬਜਟ ਭਾਸ਼ਣ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ 'ਚ ਵੀ ਛੱਪਦਾ ਹੈ। ਇਸ ਨੂੰ ਹੁਣ ਤੱਕ ਡਿਜੀਟਲ ਨਹੀਂ ਕੀਤਾ ਗਿਆ ਹੈ, ਕਿਉਂਕਿ ਇਹ ਸੰਸਦ 'ਚ ਪੇਸ਼ ਹੋਣ ਤੱਕ ਇਕ ਗੁਪਤ ਦਸਤਾਵੇਜ਼ ਹੁੰਦਾ ਹੈ।

Aarti dhillon

This news is Content Editor Aarti dhillon