ਫੇਰੇਰੋ ਭਾਰਤ ''ਚ ਕਰੇਗੀ 2000 ਕਰੋੜ ਰੁਪਏ ਦਾ ਨਿਵੇਸ਼

06/21/2018 5:03:11 PM

ਨਵੀਂ ਦਿੱਲੀ - ਟਾਫੀਆਂ ਅਤੇ ਚਾਕਲੇਟ ਦੇ ਉਤਪਾਦ ਬਣਾਉਣ ਵਾਲੀ ਇਟਾਲੀਅਨ ਕੰਪਨੀ ਫੇਰੇਰੋ ਭਾਰਤ 'ਚ ਆਪਣਾ ਕਾਰੋਬਾਰ ਵਿਕਸਿਤ ਕਰਨ ਲਈ ਕਰੀਬ 2000 ਕਰੋੜ ਰੁਪਏ ਨਿਵੇਸ਼ ਕਰਨ ਲਈ ਉਤਾਵਲੀ ਹੋ ਰਹੀ ਹੈ। ਉਹ ਆਪਣੇ ਉਤਪਾਦਾਂ ਨੂੰ ਭਾਰਤ ਵਰਗੇ ਟ੍ਰੋਪੀਕਲ ਵਾਤਾਵਰਣ ਵਾਲੇ ਦੇਸ਼ਾਂ 'ਚ ਐਕਸਪੋਰਟ ਕਰੇਗੀ।
ਇਹ ਕੰਪਨੀ ਭਾਰਤ 'ਚ ਨਿਊਟੇਲਾ, ਫੇਰੇਰੋ ਰੋਚਰ, ਕਿੰਡਰ ਤੇ ਟਿਕ ਟੈਕ ਉਤਪਾਦ ਵੇਚਦੀ ਹੈ ਅਤੇ ਹੁਣ ਇਸਦਾ ਆਈਸਕ੍ਰੀਮ ਮਾਰਕੀਟ 'ਚ ਕਦਮ ਰੱਖਣ ਦਾ ਵਿਚਾਰ ਹੈ। ਫੇਰੇਰੋ ਕੰਪਨੀ ਨੇ ਹਾਲ ਹੀ 'ਚ 2.8 ਬਿਲੀਅਨ ਡਾਲਰ ਦੇ ਨਾਲ ਸਵਿਸ ਫੂਡ ਨੈਸਲੇ ਦੇ ਵਪਾਰ ਨੂੰ ਆਪਣੇ ਹੱਥਾਂ 'ਚੋਂ ਲਿਆ ਹੈ ਤੇ ਉਹ ਆਪਣੇ ਉਤਪਾਦ 10 ਲੱਖ ਆਊਟਲੈੱਟਸ (ਦੁਕਾਨਾਂ) 'ਤੇ ਭੇਜੇਗੀ। ਇਸ ਨੇ ਸਾਲ 2007 ਤੋਂ ਭਾਰਤ 'ਚ ਕਰੀਬ 1500 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਫੇਰੇਰੋ ਰੋਚਰ ਇੰਡੀਆ ਦੇ ਐੱਮ. ਡੀ. ਸਟੀਫੈਨੋ ਪੈਲੇ ਨੇ ਦੱਸਿਆ ਹੈ ਕਿ ਫੇਰੇਰੋ ਰੋਚਰ ਨੇ ਚਾਕਲੇਟਸ ਦੀ ਵਿਕਰੀ ਦੁੱਗਣੀ ਕਰਨ ਦੇ ਟੀਚੇ ਨੂੰ ਬਹੁਤ ਆਸਾਨੀ ਨਾਲ ਪ੍ਰਾਪਤ ਕਰ ਲਿਆ ਹੈ।