ਸਾਲ 2019-20 ''ਚ ਫੜੇ ਗਏ ਤਕਰੀਬਨ 3 ਲੱਖ ਨਕਲੀ ਨੋਟ

08/25/2020 5:40:07 PM

ਮੁੰਬਈ- ਸਾਲ 2019-20 ਵਿਚ ਤਕਰੀਬਨ 3 ਲੱਖ ਭਾਰਤੀ ਮੁਦਰਾ ਦੇ ਨਕਲੀ ਨੋਟ ਫੜੇ ਗਏ। ਇਹ ਜਾਣਕਾਰੀ ਮੰਗਲਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਦੀ 2019-20 ਦੀ ਰਿਪੋਰਟ ਵਿਚ ਦਿੱਤੀ ਗਈ ਹੈ।

ਰਿਪੋਰਟ ਮੁਤਾਬਕ 2019-20 ਵਿਚ ਬੈਂਕਿੰਗ ਖੇਤਰ ਵਿਚ ਫੜੇ ਗਏ ਨਕਲੀ ਨੋਟਾਂ ਵਿਚੋਂ 4.6 ਫੀਸਦੀ ਰਿਜ਼ਰਵ ਬੈਂਕ ਨੇ ਫੜੇ ਜਦਕਿ 95.4 ਫੀਸਦੀ ਨਕਲੀ ਨੋਟ ਹੋਰ ਬੈਂਕਾਂ ਦੇ ਫੜੇ ਗਏ। ਕੁੱਲ ਮਿਲਾ ਕੇ ਸਾਲ ਵਿਚ 2,96,695 ਨਕਲੀ ਨੋਟ ਫੜੇ ਗਏ। 

ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 2019-20 ਵਿਚ 10 ਦੇ ਨਕਲੀ ਨੋਟਾਂ ਵਿਚ 144.6 ਫੀਸਦੀ, 50 ਵਿਚ 28.7 ਫੀਸਦੀ, 200 ਵਿਚ 151.2 ਫੀਸਦੀ ਅਤੇ 500 (ਮਹਾਤਮਾ ਗਾਂਧੀ-ਨਵੀਂ ਲੜੀ) ਦੇ ਨਕਲੀ ਨੋਟਾਂ ਵਿਚ 37.5 ਫੀਸਦੀ ਦਾ ਵਾਧਾ ਹੋਇਆ। ਉੱਥੇ ਹੀ, ਦੂਜੇ ਪਾਸੇ 20 ਦੇ ਨਕਲੀ ਨੋਟਾਂ ਵਿਚ 37.7 ਫੀਸਦੀ, 100 ਵਿਚ 23.7 ਫੀਸਦੀ ਅਤੇ 2000 ਦੇ ਨਕਲੀ ਨੋਟਾਂ ਵਿਚ 22.1 ਫੀਸਦੀ ਦੀ ਕਮੀ ਆਈ। ਸਮਾਪਤ ਵਿੱਤ ਸਾਲ ਵਿਚ 2000 ਦੇ 17,020 ਨਕਲੀ ਨੋਟ ਫੜੇ ਗਏ ਜਦਕਿ 2018-19 ਵਿਚ ਇਹ ਗਿਣਤੀ 21,847 ਸੀ। 

Sanjeev

This news is Content Editor Sanjeev