ਫੇਸਬੁੱਕ ਦਾ ਲਾਭ ਵਧ ਕੇ ਪੁੱਜਾ 6 ਅਰਬ ਡਾਲਰ ''ਤੇ

10/31/2019 8:17:48 PM

ਸਾਨ ਫ੍ਰਾਂਸਿਸਕ (ਭਾਸ਼ਾ)-ਰਾਜਨੀਤਕ ਇਸ਼ਤਿਹਾਰਾਂ ਅਤੇ ਕ੍ਰਿਪਟੋਕਰੰਸੀ ਨੂੰ ਲੈ ਕੇ ਚਿੰਤਾ ਦਰਮਿਆਨ ਸਤੰਬਰ 'ਚ ਖ਼ਤਮ ਤਿਮਾਹੀ 'ਚ ਫੇਸਬੁੱਕ ਦਾ ਲਾਭ ਅਤੇ ਆਮਦਨੀ ਵਧੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ਕੰਪਨੀ ਦੇ ਯੂਜ਼ਰਜ਼ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ।

ਫੇਸਬੁੱਕ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦਾ ਲਾਭ ਵਧ ਕੇ 6 ਅਰਬ ਡਾਲਰ 'ਤੇ ਪਹੁੰਚ ਗਿਆ, ਜਦੋਂ ਕਿ ਉਸ ਦੀ ਕਮਾਈ 28 ਫ਼ੀਸਦੀ ਦੇ ਵਾਧੇ ਨਾਲ 17.4 ਅਰਬ ਡਾਲਰ ਰਹੀ। ਇਸ 'ਚ ਫੇਸਬੁੱਕ ਦੇ ਸਰਗਰਮ ਮੰਥਲੀ ਯੂਜ਼ਰਜ਼ ਦੀ ਗਿਣਤੀ 8 ਫ਼ੀਸਦੀ ਵਧ ਕੇ 2.45 ਅਰਬ 'ਤੇ ਪਹੁੰਚ ਗਈ। ਫੇਸਬੁੱਕ ਦੇ ਪ੍ਰਮੁੱਖ ਅਤੇ ਸਹਿ-ਬਾਨੀ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਸਾਡੇ ਲਈ ਇਹ ਤਿਮਾਹੀ ਚੰਗੀ ਰਹੀ। ਇਸ ਦੌਰਾਨ ਸਾਡੇ ਯੂਜ਼ਰਜ਼ ਦੀ ਗਿਣਤੀ ਅਤੇ ਕਾਰੋਬਾਰ ਦੋਵੇਂ ਵਧੇ ਹਨ।

Karan Kumar

This news is Content Editor Karan Kumar