ਫੇਸਬੁੱਕ ਦਾ ਮੁਨਾਫਾ 51 ਫੀਸਦੀ ਘਟਿਆ, ਇਹ ਹੈ ਕਾਰਨ

04/25/2019 1:56:49 PM

ਕੈਲੀਫੋਰਨੀਆ—ਫੇਸਬੁੱਕ ਦੇ ਮੁਨਾਫੇ 'ਚ ਪਿਛਲੇ ਸਾਲ ਦੀ ਤੁਲਨਾ 'ਚ ਇਸ ਵਾਰ ਕਮੀ ਆਈ ਹੈ। ਫੇਸਬੁੱਕ ਨੇ ਜਨਵਰੀ-ਮਾਰਚ ਤਿਮਾਹੀ 'ਚ 2.4 ਅਰਬ ਡਾਲਰ (16,766 ਕਰੋੜ ਰੁਪਏ) ਦਾ ਮੁਨਾਫਾ ਘੋਸ਼ਿਤ ਕੀਤਾ ਹੈ ਜਿਸ ਦੇ ਮੁਤਾਬਕ ਕੰਪਨੀ ਦਾ ਮੁਨਾਫਾ ਮਾਰਚ ਤਿਮਾਹੀ ਦੇ ਮੁਕਾਬਲੇ 51 ਫੀਸਦੀ ਘਟ ਹੈ। ਮੁਨਾਫੇ 'ਚ ਕਮੀ ਦੀ ਵਜ੍ਹਾ ਕਾਨੂੰਨੀ ਮਾਮਲਿਆਂ 'ਤੇ ਖਰਚ ਹੈ। ਰਿਪੋਰਟ ਮੁਤਾਬਕ ਕੰਪਨੀ ਨੇ ਡਾਟਾ ਪ੍ਰਾਈਵੇਸੀ ਨਾਲ ਜੁੜੇ ਮਾਮਲੇ 'ਚ ਕਾਨੂੰਨੀ ਖਰਚਿਆਂ ਲਈ 3 ਅਰਬ ਡਾਲਰ (20,958 ਕਰੋੜ ਰੁਪਏ) ਵੱਖ ਰੱਖੇ ਹਨ। 
ਉੱਧਰ ਫੇਸਬੁੱਕ ਨੇ ਮੰਨਿਆ ਹੈ ਕਿ ਡਾਟਾ ਪ੍ਰਾਈਵੇਸੀ ਦੇ ਮਾਮਲਿਆਂ 'ਚ ਫੇਡਰਲ ਟਰੇਡ ਕਮਿਸ਼ਨ 3 ਤੋਂ 5 ਅਰਬ ਡਾਲਰ ਦਾ ਜ਼ੁਰਮਾਨਾ ਲਗਾ ਸਕਦਾ ਹੈ। ਬੁੱਧਵਾਰ ਨੂੰ ਕੁਝ ਹੀ ਘੰਟਿਆਂ ਬਾਅਦ ਫੇਸਬੁੱਕ ਦਾ ਸ਼ੇਅਰ 10 ਫੀਸਦੀ ਚੜ੍ਹ ਗਿਆ। ਫੇਸਬੁੱਕ ਨੂੰ ਪ੍ਰਤੀ ਯੂਜ਼ਰ ਔਸਤ ਆਮਦਨ 16 ਫੀਸਦੀ ਵਧ ਕੇ 6.42 ਡਾਲਰ ਹੋ ਗਈ ਹੈ। ਪਿਛਲੇ ਸਾਲ ਜਨਵਰੀ-ਮਾਰਚ 'ਚ ਇਹ 5.53 ਡਾਲਰ ਸੀ ਜਦੋਂ ਕਿ ਫੇਸਬੁੱਕ 'ਤੇ ਹਰ ਮਹੀਨੇ ਐਕਟਿਵ ਯੂਜ਼ਰਸ ਵੀ ਵਧੇ ਹਨ ਇਹ ਹੁਣ 8 ਫੀਸਦੀ ਤੋਂ ਵਧ ਕੇ 2.38 ਹੋ ਗਏ ਹਨ।

Aarti dhillon

This news is Content Editor Aarti dhillon