ਫੇਸੁਬੱਕ ਨੂੰ ਲੱਗ ਸਕਦੈ ਅਰਬਾਂ ਡਾਲਰ ਦਾ ਜੁਰਮਾਨਾ

02/16/2019 8:01:03 PM

ਬਿਜ਼ਨੈੱਸ ਡੈਸਕ—ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਸਾਈਟ ਫੇਸਬੁੱਕ 'ਤੇ ਇਕ ਵਾਰ ਫਿਰ ਵੱਡਾ ਦੋਸ਼ ਲੱਗਿਆ ਹੈ। ਫੇਸਬੁੱਕ 'ਤੇ ਦੋਸ਼ ਲੱਗਿਆ ਹੈ ਕਿ ਉਸ ਨੇ ਆਪਣੇ 8.7 ਕਰੋੜ ਯੂਜ਼ਰਸ ਦੀ ਜਾਣਕਾਰੀ ਕਿਸੇ ਹੋਰ ਕੰਪਨੀ ਨਾਲ ਸ਼ੇਅਰ ਕੀਤੀ ਹੈ ਅਤੇ ਇਸ ਦੇ ਲਈ ਫੇਸਬੁੱਕ 'ਤੇ ਅਰਬਾਂ ਡਾਲਰਸ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਦਰਅਸਲ ਇਹ ਮਾਮਲਾ ਵੀ ਪਾਲਿਟਿਕਲ ਕੰਸਲਟਿੰਗ ਫਰਮ ਕੈਂਬ੍ਰਿਜ ਐਨਾਲਿਟਿਕਾ ਨਾਲ ਹੀ ਜੁੜਿਆ ਹੈ। 


ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਨੇ ਕੈਂਬ੍ਰਿਜ ਐਨਾਲਿਟਿਕਾ ਨੂੰ ਗਲਤ ਤਰੀਕੇ ਨਾਲ ਆਪਣੇ 8.7 ਕਰੋੜ ਯੂਜ਼ਰਸ ਦੀ ਨਿੱਜੀ ਜਾਣਕਾਰੀ ਦਿੱਤੀ ਹੈ। ਫੇਸਬੁੱਕ ਇਸ ਡਾਟਾ ਲੀਕ ਮਾਮਲੇ ਦੀ ਜਾਂਚ ਕਰ ਰਹੀ ਹੈ। ਫੈਡਰਲ ਟਰੇਡ ਕਮੀਸ਼ਨ ਨੇ ਕਿਹਾ ਕਿ ਫੇਸਬੁੱਕ ਨੇ 2011 'ਚ ਤਿਆਰ ਹੋਏ ਸੇਫਗਾਰਡ ਯੂਜ਼ਰਸ ਪ੍ਰਾਈਵੇਸੀ ਦੇ ਨਿਯਮਾਂ ਦੀ ਉਲੰਘਣਾ ਕੀਤਾ ਹੈ।


ਫੇਸਬੁੱਕ 'ਤੇ ਲੱਗ ਚੁੱਕਿਆ ਹੈ 5 ਲੱਖ ਪਾਊਂਡ ਦਾ ਜੁਰਮਾਨਾ
ਦੱਸ ਦੇਈਏ ਕਿ ਕੈਂਬ੍ਰਿਜ ਐਨਾਲਿਟਿਕਾ ਨਾਲ ਯੂਜ਼ਰਸ ਦਾ ਡਾਟਾ ਸ਼ੇਅਰ ਕਰਨ ਨੂੰ ਲੈ ਕੇ ਪਿਛਲੇ ਸਾਲ ਫੇਸਬੁੱਕ 'ਤੇ ਬ੍ਰਿਟੇਨ ਦੇ ਸੂਚਨਾ ਆਯੁਕਤ ਕਾਰਜਕਾਲ (ਆਈ.ਸੀ.ਓ.) ਨੇ 5 ਲੱਖ ਪਾਊਂਡ ਦਾ ਜੁਰਮਾਨਾ ਲਗਾਇਆ ਸੀ ਜੋ ਕਿ ਸਭ ਤੋਂ ਜ਼ਿਆਦਾ ਜੁਰਮਾਨਾ ਸੀ। ਆਈ.ਸੀ.ਓ. ਨੇ ਕਿਹਾ ਸੀ ਕਿ ਉਸ ਦੀ ਜਾਂਚ 'ਚ ਪਤਾ ਲੱਗਿਆ ਹੈ ਕਿ ਫੇਸਬੁੱਕ ਨੇ 2007 ਤੋਂ 2014 'ਚ ਯੂਜ਼ਰਸ ਦੀ ਨਿੱਜੀ ਜਾਣਕਾਰੀ ਦਾ ਦੋਸ਼ ਉਨ੍ਹਾਂ ਦੀ ਸਹਿਮਤੀ ਦੇ ਬਿਨਾਂ ਹੀ ਐਪਲੀਕੇਸ਼ਨ ਡਿਵੈੱਲਪਰਾਂ ਨੂੰ ਕਰਨ ਦੀ ਅਨੁਮਤਿ ਦੇ ਦਿੱਤੀ।


ਗੂਗਲ 'ਤੇ ਲੱਗਿਆ ਸੀ 160 ਕਰੋੜ ਡਾਲਰ ਦਾ ਜੁਰਮਾਨਾ
ਐੱਫ.ਟੀ.ਸੀ. ਨੇ ਪ੍ਰਾਈਵੇਸੀ ਦੀ ਉਲੰਘਣਾ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ 2012 'ਚ ਗੂਗਲ 'ਤੇ ਲਗਾਇਆ ਸੀ। ਉਸ ਵੇਲੇ ਗੂਗਲ 'ਤੇ 2.25 ਕਰੋੜ ਡਾਲਰ (160 ਕਰੋੜ ਰੁਪਏ) ਦਾ ਜੁਰਮਾਨਾ ਲੱਗਿਆ ਸੀ। ਹਾਲਾਂਕਿ, ਪ੍ਰਾਈਵੇਸੀ ਨਾਲ ਹੋਰ ਮਾਮਲਿਆਂ 'ਚ ਇਸ ਨਾਲ ਵੱਡਾ ਜੁਰਮਾਨਾ ਲਗਾਇਆ ਜਾ ਚੁੱਕਿਆ ਹੈ। ਐੱਫ.ਟੀ.ਸੀ. ਨੇ 2015 'ਚ ਫਾਰਮਾ ਕੰਪਨੀ ਟੇਵਾ ਫਾਮਾਸੂਟਿਕਲਸ (teva Pharmaceuticals)  'ਤੇ 1.2 ਅਰਬ ਡਾਲਰ (8,550 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਸੀ।

Karan Kumar

This news is Content Editor Karan Kumar