ਫੇਸਬੁੱਕ ਨੇ ਛੋਟੇ ਕਾਰੋਬਾਰੀ ਲੋਕਾਂ ਲਈ ਫ੍ਰੀ ਡਿਜੀਟਲ ਹੁਨਰ ਦੀ ਸਿਖਲਾਈ ਕੀਤੀ ਸ਼ੁਰੂ

11/22/2017 10:26:15 PM

ਨਵੀਂ ਦਿੱਲੀ (ਭਾਸ਼ਾ)-ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਭਾਰਤ 'ਚ ਛੋਟੇ ਕਾਰੋਬਾਰੀ ਲੋਕਾਂ ਅਤੇ ਹੋਰਾਂ ਨੂੰ ਡਿਜੀਟਲ ਹੁਨਰ ਪ੍ਰਦਾਨ ਕਰਨ ਲਈ ਇਕ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ। ਕੰਪਨੀ ਨੇ ਫੇਸਬੁੱਕ ਡਿਜੀਟਲ ਸਿਖਲਾਈ ਅਤੇ ਫੇਸਬੁੱਕ ਸਟਾਰਟਅਪ ਸਿਖਲਾਈ ਹੱਬ ਦੀ ਸ਼ੁਰੂਆਤ ਕੀਤੀ ਹੈ, ਜੋ ਵਿਅਕਤੀਗਤ ਆਨਲਾਈਨ ਲਰਨਿੰਗ ਪ੍ਰੋਗਰਾਮ ਲਈ ਹੈ ਅਤੇ ਇਸ ਦੇ ਜ਼ਰੀਏ ਛੋਟੇ ਕਾਰੋਬਾਰੀਆਂ ਅਤੇ ਲੋਕਾਂ ਨੂੰ ਡਿਜੀਟਲ ਹੁਨਰ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਕਾਰੋਬਾਰ ਲਈ ਹੋਰ ਸਮਰੱਥ ਬਣਾਉਣ 'ਚ ਮਦਦ ਕੀਤੀ ਜਾਵੇਗੀ। ਕੰਪਨੀ ਨੇ ਡਿਜੀਟਲ ਵਿੱਦਿਆ, ਈ. ਡੀ. ਆਈ. ਆਈ. ਤੇ ਸਟਾਰਟਅਪ ਇੰਡੀਆ ਵਰਗੀਆਂ ਸਥਾਨਕ ਬਾਡੀਜ਼ ਦੇ ਨਾਲ ਮਿਲ ਕੇ ਪਾਠਕ੍ਰਮ ਤਿਆਰ ਕੀਤਾ ਹੈ। ਇਸ ਪਾਠਕ੍ਰਮ 'ਚ ਡਿਜੀਟਲ ਹੁਨਰ ਚਾਹੁਣ ਵਾਲਿਆਂ ਅਤੇ ਤਕਨੀਕੀ ਉਦਮੀਆਂ ਲਈ ਮਹੱਤਵਪੂਰਨ ਕੌਸ਼ਲਤਾਵਾਂ ਹਨ। ਇਨ੍ਹਾਂ 'ਚ ਨਵੇਂ-ਨਵੇਂ ਵਿਚਾਰਾਂ ਦੀ ਸੁਰੱਖਿਆ, ਭਰਤੀ ਕਰਨ, ਧਨ ਰਾਸ਼ੀ ਜੁਟਾਉਣ, ਰੈਗੂਲੇਸ਼ਨ ਅਤੇ ਕਾਨੂੰਨੀ ਰੁਕਾਵਟਾਂ, ਆਨਲਾਈਨ ਵੱਕਾਰ ਬਣਾਉਣ ਅਤੇ ਅਜਿਹੇ ਹੋਰ ਮਹੱਤਵਪੂਰਨ ਕੌਸ਼ਲਤਾਵਾਂ ਸ਼ਾਮਲ ਹਨ। ਇਸ ਦਾ ਟੀਚਾ ਇਕ ਛੋਟੇ ਕਾਰੋਬਾਰ ਦੇ ਮਾਲਕ ਨੂੰ ਆਨਲਾਈਨ ਹਾਜ਼ਰੀ ਦੀ ਸਿਖਲਾਈ ਦੇਣਾ, ਇਕ ਗੈਰ-ਲਾਭਕਾਰੀ ਨੂੰ ਨਵੇਂ ਸਮੁਦਾਇ ਤੱਕ ਪਹੁੰਚਾਉਣਾ ਅਤੇ ਇਕ ਤਕਨੀਕੀ ਉਦਮੀ ਨੂੰ ਆਪਣੇ ਉਤਪਾਦ ਦੇ ਵਿਚਾਰ ਨੂੰ ਕਾਰੋਬਾਰ ਦੀ ਸਲਾਹ ਰਾਹੀਂ ਇਕ ਸਟਾਰਟਅਪ 'ਚ ਬਦਲਣ ਲਈ ਸਹਾਇਤਾ ਕਰਨਾ ਹੈ।