ਜ਼ੁਕਰਬਰਗ ਨੂੰ Facebook ਦੇ CEO ਤੋਂ ਦੇਣਾ ਪੈ ਸਕਦਾ ਹੈ ਅਸਤੀਫਾ

Thursday, Oct 18, 2018 - 12:58 PM (IST)

ਨਵੀਂ ਦਿੱਲੀ—ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ 'ਤੇ ਸੀ.ਈ.ਓ. ਮਾਰਕ ਜ਼ੁਕਰਬਰਗ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਕੰਪਨੀ ਦੇ ਕੁਝ ਸ਼ੇਅਰ ਹੋਲਡਰਾਂ ਨੇ ਜ਼ੁਕਰਬਰਗ ਨੂੰ ਕੰਪਨੀ ਦੇ ਚੇਅਰਮੈਨ ਅਹੁਦੇ ਤੋਂ ਹਟਾਉਣ ਦਾ ਪ੍ਰਸਤਾਵ ਰੱਖਿਆ ਹੈ ਜਿਸ ਦੇ ਚੱਲਦੇ ਉਨ੍ਹਾਂ ਨੂੰ ਅਸਤੀਫਾ ਦੇਣਾ ਪੈ ਸਕਦਾ ਹੈ। ਇਸ ਪ੍ਰਸਤਾਵ 'ਚ ਸ਼ੇਅਰ ਹੋਲਡਰਸ ਦਾ ਕਹਿਣਾ ਹੈ ਕਿ ਕੁਝ ਹਾਈ ਪ੍ਰੋਫਾਈਲ ਸਕੈਂਡਲਸ 'ਤੇ ਜ਼ੁਕਰਬਰਗ ਨੇ ਸਹੀ ਤਰ੍ਹਾਂ ਨਾਲ ਕੰਮ ਨਹੀਂ ਕੀਤਾ ਹੈ। 
2019 'ਚ ਹੋਵੇਗਾ ਫੈਸਲਾ
ਖਬਰਾਂ ਮੁਤਾਬਕ ਇਲੀਯੋਨਿਸ, ਰੋਡ ਆਈਲੈਂਡ ਅਤੇ ਪੇਨਸੀਵੇਨਿਆ ਤੋਂ ਸਟੇਟ ਟ੍ਰੇਜਰਸਰ ਅਤੇ ਨਿਊ ਪਾਰਕ ਸਿਟੀ ਕੰਪਟਰੋਲਰ ਸਟਾਕ ਸਟਿੰ੍ਰਗਰ ਨੇ ਮਿਲ ਕੇ ਇਹ ਪ੍ਰਸਤਾਵ ਰੱਖਿਆ ਹੈ। ਹਾਲਾਂਕਿ ਇਸ ਪ੍ਰਸਤਾਵ 'ਤੇ ਅਗਲੇ ਸਾਲ ਮਈ 2019 'ਚ ਹੋਣ ਵਾਲੀ ਸਾਲਾਨਾ ਮੀਟਿੰਗ ਦੌਰਾਨ ਵੋਟਿੰਗ ਹੋਵੇਗੀ। ਵੋਟਿੰਗ ਦੇ ਨਤੀਜਿਆਂ ਦੇ ਹਿਸਾਬ ਨਾਲ ਹੀ ਇਹ ਤੈਅ ਕੀਤਾ ਜਾਵੇਗਾ ਕਿ ਜ਼ੁਕਰਬਰਗ ਨੂੰ ਹਟਾਇਆ ਜਾਵੇ ਜਾਂ ਨਹੀਂ।
ਜ਼ੁਕਰਬਰਗ 'ਤੇ ਲੱਗਿਆ ਸੀ ਇਹ ਦੋਸ਼
ਦੱਸ ਦੇਈਏ ਕਿ ਕੈਂਬਰਿਜ ਐਨਾਲਿਟਿਕਾ ਨਾਂ ਦੀ ਇਕ ਕੰਪਨੀ ਨੇ ਪਿਛਲੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਫੇਸਬੁੱਕ ਡੇਟਾ ਦੀ ਵਰਤੋਂ ਕੀਤੀ ਸੀ। ਇਸ ਦਾ ਖੁਲਾਸਾ ਹੋਣ ਤੋਂ ਬਾਅਦ ਦੁਨੀਆ ਭਰ 'ਚ ਬਵਾਲ ਮਚ ਗਿਆ। ਫਿਰ ਫੇਸਬੁੱਕ ਨੇ ਵੀ ਮੰਨਿਆ ਕਿ ਲਗਭਗ 8 ਕਰੋੜ 70 ਲੱਖ ਯੂਜ਼ਰਸ ਦਾ ਡਾਟਾ ਕੈਂਬਰਿਜ਼ ਐਨਾਲਿਟਿਕਾ ਦਾ ਸਾਥ ਸ਼ੇਅਰ ਕੀਤਾ ਗਿਆ ਹੈ। ਉਸ ਤੋਂ ਬਾਅਦ ਜ਼ੁਕਰਬਰਗ ਨੂੰ ਅਮਰੀਕੀ ਸੰਸਦ ਨੇ ਤਲਬ ਕੀਤਾ ਅਤੇ ਭਾਰਤ ਸਰਕਾਰ ਨੇ ਵੀ ਕੰਪਨੀ ਨੂੰ ਨੋਟਿਸ ਦਿੱਤਾ ਹੈ।

aarti

This news is Content Editor aarti