ਜੁਲਾਈ ਮਹੀਨੇ ''ਚ ਨਿਰਯਾਤ 2.25 ਫੀਸਦੀ ਵਧਿਆ, ਵਪਾਰ ਘਾਟਾ ਘਟ ਹੋ ਕੇ 13.63 ਅਰਬ ਡਾਲਰ ''ਤੇ

08/15/2019 9:58:06 AM

ਨਵੀਂ ਦਿੱਲੀ—ਦੇਸ਼ ਦਾ ਨਿਰਯਾਤ ਜੁਲਾਈ 'ਚ 2.25 ਫੀਸਦੀ ਵਧ ਕੇ 26.33 ਅਰਬ ਡਾਲਰ ਰਿਹਾ ਹੈ। ਸਰਕਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ ਹਾਲਾਂਕਿ ਆਯਾਤ ਪਿਛਲੇ ਮਹੀਨੇ 'ਚ 10.43 ਫੀਸਦੀ ਘਟ ਕੇ 39.76 ਅਰਬ ਡਾਲਰ 'ਤੇ ਆ ਗਿਆ ਹੈ। ਇਸ ਨਾਲ ਵਪਾਰ ਘਾਟਾ ਘਟ ਹੋ ਕੇ 13.43 ਅਰਬ ਡਾਲਰ 'ਤੇ ਆ ਗਿਆ ਹੈ। ਇਸ ਤੋਂ ਪਿਛਲੇ ਸਾਲ ਜੁਲਾਈ 'ਚ ਵਪਾਰ ਘਾਟਾ 18.63 ਅਰਬ ਡਾਲਰ ਸੀ। 
ਪਿਛਲੇ ਮਹੀਨੇ ਜਿਨ੍ਹਾਂ ਖੇਤਰਾਂ ਤੋਂ ਨਿਰਯਾਤ 'ਚ ਹਾਂ-ਪੱਖੀ ਵਾਧਾ ਹੋਇਆ ਹੈ, ਉਸ 'ਚ ਰਸਾਇਣ, ਲੋਹਾ ਅਤੇ ਔਸ਼ਦੀ ਸ਼ਾਮਲ ਹੈ। ਅੰਕੜਿਆਂ ਦੇ ਅਨੁਸਾਰ ਰਤਨ ਅਤੇ ਗਹਿਣਾ, ਇੰਜੀਨੀਅਰ ਵਸਤੂਆਂ, ਪੈਟਰੋਲੀਅਮ ਉਤਪਾਦਾਂ ਦੇ ਨਿਰਯਾਤ 'ਚ ਗਿਰਾਵਟ ਦਰਜ ਕੀਤੀ ਗਈ ਹੈ।
ਜੁਲਾਈ ਮਹੀਨੇ 'ਚ ਤੇਲ ਦਾ ਆਯਾਤ 22.15 ਫੀਸਦੀ ਘਟ ਕੇ 9.6 ਅਰਬ ਡਾਲਰ ਅਤੇ ਗੈਰ-ਤੇਲ ਆਯਾਤ 5.92 ਫੀਸਦੀ ਘਟ ਹੋ ਕੇ 30.16 ਅਰਬ ਡਾਲਰ ਰਿਹਾ।
ਕੁੱਲ ਮਿਲਾ ਕੇ ਇਸ ਸਾਲ ਅਪ੍ਰੈਲ-ਜੁਲਾਈ 'ਚ ਨਿਰਯਾਤ 0.37 ਫੀਸਦੀ ਘਟ ਕੇ 107.41 ਅਰਬ ਡਾਲਰ ਰਿਹਾ ਜਦੋਂਕਿ ਆਯਾਤ 3.63 ਫੀਸਦੀ ਵਧ ਕੇ 166.8 ਅਰਬ ਡਾਲਰ ਰਿਹਾ। ਸੋਨੇ ਦਾ ਆਯਾਤ ਜੁਲਾਈ ਮਹੀਨੇ 'ਚ 42.2 ਫੀਸਦੀ ਘਟ ਕੇ 42.2 ਫੀਸਦੀ ਘਟ ਕੇ 1.71 ਅਰਬ ਡਾਲਰ ਰਿਹਾ ਹੈ।

Aarti dhillon

This news is Content Editor Aarti dhillon